ਰੇਲ ਯਾਤਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਆਈਆਰਸੀਟੀਸੀ ਨੇ ਐਪ ਅਤੇ ਵੈੱਬਸਾਈਟ ਰਾਹੀਂ ਟਿਕਟ ਬੁੱਕ ਕਰਨ ਦੇ ਨਿਯਮ ਬਦਲ ਦਿੱਤੇ ਹਨ। ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਕਰੋੜਾਂ ਉਪਭੋਗਤਾਵਾਂ ਨੂੰ ਆਪਣੇ ਖਾਤੇ ਦੀ ਪੁਸ਼ਟੀ (ਵੈਰੀਫਾਈ) ਕਰਵਾਉਣੀ ਪਵੇਗੀ। ਭਾਰਤੀ ਰੇਲਵੇ ਦੀ ਸਹਾਇਕ ਕੰਪਨੀ IRCTC ਦੁਆਰਾ ਜਾਰੀ ਨਿਯਮਾਂ ਦੇ ਅਨੁਸਾਰ, ਉਪਭੋਗਤਾਵਾਂ ਨੂੰ ਟਿਕਟ ਬੁੱਕ ਕਰਨ ਤੋਂ ਪਹਿਲਾਂ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਦੀ ਪੁਸ਼ਟੀ ਕਰਨੀ ਪਵੇਗੀ। ਹੁਣ ਈ-ਮੇਲ ਆਈਡੀ ਅਤੇ ਮੋਬਾਈਲ ਨੰਬਰ ਵੈਰੀਫਿਕੇਸ਼ਨ ਤੋਂ ਬਿਨਾਂ ਆਨਲਾਈਨ ਟਿਕਟਾਂ ਬੁੱਕ ਨਹੀਂ ਕੀਤੀਆਂ ਜਾ ਸਕਣਗੀਆਂ।
ਜ਼ਿਕਰਯੋਗ ਹੈ ਕਿ ਇਹ ਬਦਲਾਅ ਉਨ੍ਹਾਂ ਯਾਤਰੀਆਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ (ਲੰਬੇ ਸਮੇਂ ਤੋਂ) ਐਪ ਜਾਂ ਵੈੱਬਸਾਈਟ ਰਾਹੀਂ ਟਿਕਟਾਂ ਬੁੱਕ ਨਹੀਂ ਕੀਤੀਆਂ ਹਨ। ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਟਿਕਟ ਬੁਕਿੰਗ ਨਹੀਂ ਕਰਵਾਈ ਹੈ, ਤਾਂ ਪਹਿਲਾਂ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਤੁਹਾਨੂੰ ਟਿਕਟ ਲੈਣ ‘ਚ ਕੋਈ ਦਿੱਕਤ ਨਹੀਂ ਆਵੇਗੀ।
ਮੋਬਾਈਲ ਨੰਬਰ ਅਤੇ ਈ-ਮੇਲ ਦੀ ਵੈਰਿਫਿਕੈਸ਼ਨ ਲਈ IRCTC ਐਪ ਜਾਂ ਵੈੱਬਸਾਈਟ ‘ਤੇ ਜਾਓ ਅਤੇ ਵੈਰੀਫਿਕੇਸ਼ਨ ਵਿੰਡੋ ‘ਤੇ ਕਲਿੱਕ ਕਰੋ।
ਇੱਥੇ ਤੁਹਾਨੂੰ ਆਪਣਾ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਦਰਜ ਕਰਨੀ ਪਵੇਗੀ।
ਦੋਵੇਂ ਜਾਣਕਾਰੀ ਦਰਜ ਕਰਨ ਤੋਂ ਬਾਅਦ, ਵੈਰੀਫਾਈ ਬਟਨ ‘ਤੇ ਕਲਿੱਕ ਕਰੋ।
ਵੈਰੀਫਾਈ ‘ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਡੇ ਮੋਬਾਈਲ ‘ਤੇ OTP ਆਵੇਗਾ, ਇਸ ਨੂੰ ਦਰਜ ਕਰੋ ਅਤੇ ਮੋਬਾਈਲ ਨੰਬਰ ਦੀ ਪੁਸ਼ਟੀ ਕਰੋ।
ਇਸੇ ਤਰ੍ਹਾਂ, ਈ-ਮੇਲ ਆਈਡੀ ‘ਤੇ ਪ੍ਰਾਪਤ ਕੋਡ ਨੂੰ ਦਾਖਲ ਕਰਨ ਤੋਂ ਬਾਅਦ, ਤੁਹਾਡੀ ਮੇਲ ਆਈਡੀ ਦੀ ਪੁਸ਼ਟੀ ਹੋ ਜਾਵੇਗੀ।
ਹੁਣ ਤੁਸੀਂ ਆਪਣੇ ਖਾਤੇ ਤੋਂ ਕਿਸੇ ਵੀ ਟ੍ਰੇਨ ਲਈ ਆਨਲਾਈਨ ਟਿਕਟ ਬੁੱਕ ਕਰ ਸਕਦੇ ਹੋ।
----------- Advertisement -----------
ਰੇਲ ਯਾਤਰੀਆਂ ਲਈ ਵੱਡੀ ਖਬਰ, IRCTC ਨੇ ਟਿਕਟ ਬੁਕਿੰਗ ਦੇ ਬਦਲੇ ਨਿਯਮ
Published on
----------- Advertisement -----------
----------- Advertisement -----------












