Piaggio India ਨੇ ਭਾਰਤ ਵਿੱਚ ਆਪਣੇ Vespa ਅਤੇ Aprilia ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।ਵੇਸਪਾ SXL 125 ਅਤੇ SXL 150 ਦੀਆਂ ਕੀਮਤਾਂ ਹੁਣ ਵੱਧ ਗਈਆਂ ਹਨ। SXL 125 ਦੀ ਨਵੀ ਕੀਮਤ ਹੁਣ 1,33,403, SXL 125 ਰੇਸਿੰਗ 60s ਦੀ ਨਵੀ ਕੀਮਤ 1,39,224,SXL 150 ਦੀ ਨਵੀ ਕੀਮਤ 1,47,355, SXL 150 ਰੇਸਿੰਗ 60s ਦੀ ਨਵੀ ਕੀਮਤ 1,53,023 ਕਰ ਦਿਤੀ ਗਈ ਹੈ। ਇਹ ਕੀਮਤਾਂ ਐਕਸ-ਸ਼ੋ ਰੂਮ ਦਿੱਲੀ ਦੀਆ ਦੱਸੀਆਂ ਗਈਆਂ ਹਨ।
ਕੀਮਤ ‘ਚ ਵਾਧੇ ਤੋਂ ਇਲਾਵਾ ਸਕੂਟਰ ‘ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਲਈ ਸਕੂਟਰ ਦੇ ਕਾਸਮੈਟਿਕ ਅਤੇ ਮਕੈਨੀਕਲ ਵੇਰਵੇ ਪਹਿਲਾਂ ਵਾਂਗ ਬਰਕਰਾਰ ਹਨ। Vespa SXL 125 ਅਤੇ SXL 150 ਪਹਿਲਾਂ ਵਾਂਗ ਹੀ Azure ਬਲੂ, ਮੈਟ ਬਲੈਕ, ਮੈਟ ਰੈੱਡ ਡਰੈਗਨ, ਆਰੇਂਜ ਅਤੇ ਪਰਲ ਵ੍ਹਾਈਟ ਕਲਰ ਵਿਕਲਪਾਂ ਵਿੱਚ ਉਪਲਬਧ ਹਨ।
ਇਸ ਤੋਂ ਇਲਾਵਾ Vespa SXL 125 Racing 60s ਨੂੰ ਦੋ ਪੇਂਟ ਵਿਕਲਪਾਂ – ਪਰਲ ਵ੍ਹਾਈਟ ਅਤੇ ਗ੍ਰੀਨ ਵਿੱਚ ਵੇਚਿਆ ਜਾਂਦਾ ਹੈ। ਜਦਕਿ ਵਧੇਰੇ ਸ਼ਕਤੀਸ਼ਾਲੀ ਇੰਜਣ ਵਾਲਾ SXL 150 ਰੇਸਿੰਗ 60s ਮਾਡਲ ਸਿਰਫ਼ ਇੱਕ ਪਰਲ ਵ੍ਹਾਈਟ ਪੇਂਟ ਵਿਕਲਪ ਵਿੱਚ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ Piaggio ਨੇ ਭਾਰਤੀ ਬਾਜ਼ਾਰ ‘ਚ Aprilia ਸਕੂਟਰ ਨੂੰ ਵੀ ਮਹਿੰਗਾ ਕਰ ਦਿੱਤਾ ਹੈ।
----------- Advertisement -----------
Vespa ਸਕੂਟਰਾਂ ਨੇ ਭਾਰਤ ‘ਚ ਵਧਾਈਆਂ ਕੀਮਤਾਂ, ਜਾਣੋ ਨਵੀਂਆਂ ਕੀਮਤਾਂ
Published on
----------- Advertisement -----------
----------- Advertisement -----------









