ਅੱਜ ਕਲ੍ਹ ਲੋਕਾਂ ਦਾ ਰੁਝਾਨ ਇਲੈਕਟ੍ਰਿਕ ਅਤੇ ਸੀਐਨਜੀ ਕਾਰਾਂ ਖਰੀਦਣ ਵੱਲ ਵੱਧ ਰਿਹਾ ਹੈ। ਪਿਛਲੇ ਸਾਲਾਂ ਵਿੱਚ ਸੀਐਨਜੀ ਕਾਰਾਂ ਦੀ ਖਰੀਦ ਵਿੱਚ ਭਾਰੀ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਵਾਲੀ ਕਾਰ ਨਾਲੋਂ CNG ਕਾਰ ਚਲਾਉਣਾ ਜ਼ਿਆਦਾ ਸਸਤਾ ਹੈ। ਇਸ ਦੇ ਨਾਲ ਹੀ, ਸੀਐਨਜੀ ਕਾਰਾਂ ਪੈਟਰੋਲ ਅਤੇ ਡੀਜ਼ਲ ਕਾਰਾਂ ਨਾਲੋਂ ਬਹੁਤ ਘੱਟ ਪ੍ਰਦੂਸ਼ਣ ਕਰਦੀਆਂ ਹਨ। ਜੇਕਰ ਤੁਸੀਂ ਵੀ CNG ਕਾਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਜੇਕਰ ਤੁਸੀਂ CNG ਕਾਰ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਸਮੇਂ-ਸਮੇਂ ‘ਤੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਤੁਹਾਨੂੰ ਹਰ ਤਿੰਨ ਸਾਲ ਬਾਅਦ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਤੁਸੀਂ ਬਿਨਾਂ ਟੈਸਟ ਕੀਤੇ ਨਿਯਮਤ ਸਮੇਂ ‘ਤੇ CNG ਭਰ ਲੈਂਦੇ ਹੋ। ਇਸ ਸਥਿਤੀ ਵਿੱਚ, ਇਸਦੇ ਵਿਸਫੋਟ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ
ਕਾਰ ਦੀ ਵਰਤੋਂ ਕਰਦੇ ਸਮੇਂ ਧੀਆਂ ਰਹੇ ਕਿ ਹਮੇਸ਼ਾ ਆਪਣੀ ਕਾਰ ਵਿੱਚ ਕਿਸੇ ਅਧਿਕਾਰਤ ਥਾਂ ਤੋਂ CNG ਕਿੱਟ ਲਗਵਾਈ ਜਾਵੇ। ਕਿਉਕਿ ਅਧਿਕਾਰਤ ਸੇਵਾ ਕੇਂਦਰ ਤੋਂ ਕਾਰ ਵਿੱਚ CNG ਕਿੱਟ ਲਗਾਉਣ ‘ਤੇ ਤੁਹਾਨੂੰ ਇੱਕ ਵਿਸ਼ੇਸ਼ ਕਿਸਮ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਨਾਲ ਤੁਸੀਂ ਆਪਣੀ ਸੀਐਨਜੀ ਕਾਰ ਨੂੰ ਦੇਸ਼ ਦੇ ਕਿਸੇ ਵੀ ਸਥਾਨ ‘ਤੇ ਲੈ ਜਾ ਸਕਦੇ ਹੋ।
ਧਿਆਨ ਰਹੇ ਕਿ 15 ਸਾਲਾਂ ਤੋਂ ਵੱਧ ਸਮੇਂ ਤੋਂ ਇਕੋ ਸਿਲੰਡਰ ਦੀ ਵਰਤੋਂ ਕਰਨਾ ਖਤਰਨਾਕ ਹੁੰਦਾ ਹੈ।
ਇਸ ਤੋਂ ਇਲਾਵਾ, ਤੁਹਾਨੂੰ ਸਮੇਂ-ਸਮੇਂ ‘ਤੇ ਆਪਣੀ ਸੀਐਨਜੀ ਕਿੱਟ ਦੀ ਐਕਸਪਾਈਰੀ ਤਾਰੀਕ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
ਦੱਸ ਦਈਏ ਕਿ ਰਿਫਿਊਲ ਕਰਵਾਉਂਦੇ ਸਮੇਂ ਕਾਰ ਤੋਂ ਉਤਰਨਾ ਚਾਹੀਦਾ ਹੈ। ਪਿਛਲੇ ਸਾਲਾਂ ਦੌਰਾਨ ਸੀਐਨਜੀ ਰਿਫਿਊਲਿੰਗ ਦੌਰਾਨ ਧਮਾਕਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
----------- Advertisement -----------
CNG ਕਾਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Published on
----------- Advertisement -----------
----------- Advertisement -----------











