ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ ਹੋਇਆ ਹੈ। ਵੇਖਦੇ ਹੀ ਵੇਖੇ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਪੁਲਿਸ ਨੂੰ ਮੋਰਚਾ ਸਾਂਭਣਾ ਪਿਆ। ਭੀੜ ਅਤੇ ਹਫੜਾ-ਦਫੜੀ ਦਰਮਿਆਨ ਬੱਬੂ ਮਾਨ ਨੂੰ ਆਖਰਕਾਰ ਸ਼ੋਅ ਅੱਧ ਵਿਚਾਲੇ ਛੱਡਣਾ ਪਿਆ। ਗੁੱਸੇ ਵਿਚ ਆਏ ਦਰਸ਼ਕਾਂ ਨੇ ਟੈਂਟ ਅਤੇ ਕੁਰਸੀਆਂ ਤੋੜ ਦਿੱਤੀਆਂ। ਜ਼ਿਕਰਯੋਗ ਹੈ ਕਿ ਬੱਬੂ ਮਾਨ ਪਿੰਡ ਨਕਸਾਹਪੁਰਾ ਵਿਚ ਇੱਕ ਨਿੱਜੀ ਸਕੂਲ ਦੇ ਸਥਾਪਨਾ ਦਿਵਸ ਸਮਾਗਮ ਵਿਚ ਪਰਫਾਰਮ ਕਰਨ ਲਈ ਪਹੁੰਚੇ ਸਨ।
ਇਸ ਦੌਰਾਨ ਕੁਝ ਲੋਕਾਂ ਵਲੋਂ ਹੁੱਲੜਬਾਜ਼ੀ ਕੀਤੀ ਗਈ। ਬਹੁਤ ਸਾਰੇ ਦਰਸ਼ਕ ਸਟੇਜ ’ਤੇ ਪਹੁੰਚ ਗਏ। ਦਰਸ਼ਕਾਂ ਨੇ ਕੁਰਸੀਆਂ ਦੇ ਕਵਰ ਲਾਹ ਕੇ ਬੱਬੂ ਮਾਨ ’ਤੇ ਸੁੱਟ ਦਿੱਤੇ। ਸਟੇਜ ਦੇ ਨੇੜੇ ਖੜ੍ਹੇ ਦਰਸ਼ਕਾਂ ਅਤੇ ਸੁਰੱਖਿਆ ਗਾਰਡਾਂ ਵਿਚਾਲੇ ਝੜਪ ਹੋ ਗਈ। ਇੱਕ ਸੁਰੱਖਿਆ ਮੁਲਾਜ਼ਮ ਦੇ ਸਿਰ ਵਿਚ ਸੱਟ ਲੱਗ ਗਈ। ਥਾਣਾ ਬਹੁ ਅਕਬਰਪੁਰ ਦੇ ਇੰਚਾਰਜ ਜਤਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਇਸ ਘਟਨਾ ਸਬੰਧੀ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ।












