ਬਾਘਾਪੁਰਾਣਾ ਦੇ MLA ਅੰਮ੍ਰਿਤਪਾਲ ਸੁਖਾਨੰਦ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ ਵਿਧਾਇਕ
ਬਾਘਾਪੁਰਾਣਾ ਦੇ MLA ਅੰਮ੍ਰਿਤਪਾਲ ਸੁਖਾਨੰਦ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਸੁਖਾਨੰਦ ਦੇ ਕਾਫਲੇ ਦੀ ਗੱਡੀ ਦਿੱਲੀ ਜਾਂਦੇ ਸਮੇਂ ਹਾਦਸਾਗ੍ਰਸਤ ਹੋ ਗਈ। MLA ਸੁਖਾਨੰਦ ਦੇ ਕਾਫਲੇ ਦੀ ਇਨੋਵਾ ਗੱਡੀ ਖੜ੍ਹੇ ਟਰੱਕ ‘ਚ ਜਾ ਟਕਰਾਈ।ਜਾਣਕਾਰੀ ਮੁਤਾਬਕ MLA ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਗੱਡੀ ਦਿੱਲੀ ਜਾ ਰਹੀ ਸੀ ਤੇ ਇਸੇ ਦੌਰਾਨ ਦਿੱਲੀ ਜਾਂਦੇ ਸਮੇਂ ਜੀਂਦ ਨੇੜੇ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ‘ਚ ਉਨ੍ਹਾਂ ਦਾ ਗੰਨਮੈਨ ਗੰਭੀਰ ਜ਼ਖਮੀ ਹੋ ਗਿਆ। ਗਨੀਮਤ ਰਹੀ ਕਿ ਘਟਨਾ ਵਿਚ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਾਲ-ਵਾਲ ਬਚ ਗਏ। ਦੂਜੀ ਗੱਡੀ ‘ਚ ਸਵਾਰ ਹੋਣ ਕਾਰਨ MLA ਅੰਮ੍ਰਿਤਪਾਲ ਸੁਖਾਨੰਦ ਵਾਲ-ਵਾਲ ਬਚ ਗਏ।