ਚੰਡੀਗੜ੍ਹ: ਸੀਟਾਂ ਦੀ ਵੰਡ ‘ਤੇ ਭਾਜਪਾ ਗਠਜੋੜ ਦੋ-ਤਿੰਨ ਦਿਨਾਂ ‘ਚ ਫੈਸਲਾ ਲੈ ਲਵੇਗਾ। ਇਹ ਕਹਿਣਾ ਹੈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ। ਉਨ੍ਹਾਂ ਨੇ ਕਿਹਾ ਕਿ ਜਿੱਤ ਦੇ ਮਾਪਦੰਡ ਦੇ ਆਧਾਰ ‘ਤੇ ਸੀਟਾਂ ਦੀ ਵੰਡ ‘ਤੇ ਫ਼ੈਸਲਾ ਦੋ-ਤਿੰਨ ਦਿਨਾਂ ‘ਚ ਹੋ ਜਾਵੇਗਾ। ”ਸੀਟਾਂ ਦੀ ਵੰਡ ਬਾਰੇ ਫੈਸਲਾ ਸ਼ਾਇਦ ਅਗਲੇ ਦੋ-ਤਿੰਨ ਦਿਨਾਂ ‘ਚ ਲਿਆ ਜਾਵੇਗਾ। ਸਾਡੀ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਸਾਡਾ ਗਠਜੋੜ ਸਾਰੀਆਂ ਸੀਟਾਂ ‘ਤੇ ਚੋਣ ਲੜੇਗਾ। ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ ਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੀ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਸੀਟਾਂ ਦੀ ਵੰਡ ਬਾਰੇ ਫੈਸਲਾ ਕਰੇਗੀ। ਸੀਟਾਂ ਦੀ ਵੰਡ ਦਾ ਇੱਕੋ ਇੱਕ ਮਾਪਦੰਡ ਜਿੱਤ ਹੈ।’











