ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਰਿਕਾਰਡਤੋੜ ਜਿੱਤ ਦਰਜ ਕੀਤੀ ਹੈ। ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਸੰਗਰੂਰ ਵਿੱਚ ਪਹਿਲੀ ਵਾਰ ਆਪਣੇ ਘਰ ਦੀ ਛੱਤ ਤੋਂ ਪੰਜਾਬੀਆਂ ਨਾਲ ਗੱਲਬਾਤ ਕੀਤੀ। ਪਾਰਟੀ ਵਰਕਰਾਂ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਭਗਵੰਤ ਮਾਨ ਭਾਵੁਕ ਹੋ ਕੇ ਆਪਣੀ ਮਾਂ ਨੂੰ ਜੱਫੀ ਪਾਉਂਦੇ ਵੀ ਨਜ਼ਰ ਆਏ। ਇਸ ਮੌਕੇ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਭਾਵੁਕ ਹੋ ਗਈ। ਇਸ ਦੇ ਨਾਲ ਹੀ ਜਿੱਤ ਤੋਂ ਬਾਅਦ ਪਹਿਲੇ ਭਾਸ਼ਣ ‘ਚ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਹੈ। ਹੁਣ ਉਸਦੀ ਵਾਰੀ ਹੈ।
ਇਸ ਦੌਰਾਨ ਉਹਨਾਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਦੇ ਮੰਤਰੀ ਰਾਜਭਵਨ’ਚ ਨਹੀਂ ਬਲਕਿ ਖਟਕੜਕਲਾਂ ‘ਚ ਸਹੁੰ ਚੁੱਕਣਗੇ। ਉਹਨਾਂ ਕਿਹਾ ਕਿ ਕਿਸੇ ਵੀ ਦਫਤਰ ‘ਚ ਆਗੂਆਂ ਦੀ ਫੋਟੋ ਨਹੀਂ ਲੱਗੇਗੀ ਬਲਕਿ ਭਗਤ ਸਿੰਘ ਅਤੇ ਬਾਬਾ ਸਾਹਿਬ ਦੀਆਂ ਫੋਟੋਆਂ ਲੱਗਣਗੀਆਂ। ਉਨ੍ਹਾਂ ਕਿਹਾ ਕਿ ਲੋਕ ਅਦਾਲਤ, ਤਹਿਸੀਲ ਵਿਚ ਜਾਂਦੇ ਹਨ ਤਾ ਜਵਾਬ ਮਿਲਦਾ ਹੈ ਕਿ ਸਾਹਿਬ ਬੁੱਧਵਾਰ ਨੂੰ ਆਉਣਗੇ ਜਾਂ ਵੀਰਵਾਰ ਨੂੰ ਆਉਣਗੇ। ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਬੁੱਧਵਾਰ-ਵੀਰਵਾਰ ਨੂੰ ਅਧਿਕਾਰੀ ਆਪਣੇ ਆਪ ਤੁਹਾਡੇ ਕੋਲ ਆਉਣਗੇ। ਪੰਜਾਬ ਹੁਣ ਫਾਰਮ ਹਾਊਸ ਜਾਂ ਮੋਦੀ ਹਾਊਸ ਤੋਂ ਨਹੀਂ ਸਗੋਂ ਪਿੰਡਾਂ ਤੋਂ ਚੱਲੇਗਾ।
ਦੱਸ ਦਈਏ ਕਿ ਸੰਗਰੂਰ ‘ਚ ਘਰ ਦੀ ਛੱਤ ‘ਤੇ ਸਜਾਈ ਸਟੇਜ ਤੋਂ ਭਗਵੰਤ ਦੀ ਭੈਣ ਅਤੇ ਮਾਤਾ ਨੇ ਲੋਕਾਂ ਦਾ ਧੰਨਵਾਦ ਕੀਤਾ। ਮਾਨ ਦੀ ਭੈਣ ਮਨਪ੍ਰੀਤ ਨੇ ਕਿਹਾ ਕਿ ਇਹ ਸਮੁੱਚੇ ਪੰਜਾਬੀਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ, ਮੇਰੇ ਭਰਾ ਨੂੰ ਜੋ ਸਨਮਾਨ ਅਤੇ ਪਿਆਰ ਮਿਲਿਆ ਹੈ, ਉਸ ਤੋਂ ਮੈਂ ਖੁਸ਼ ਹਾਂ।
----------- Advertisement -----------
ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਲੋਕਾਂ ਨੂੰ ਕੀਤਾ ਸੰਬੋਧਨ ਕਿਹਾ- ਪੰਜਾਬ ਹੁਣ ਫਾਰਮ ਹਾਊਸ ਤੋਂ ਨਹੀਂ ਸਗੋਂ ਪਿੰਡਾਂ ਤੋਂ ਚੱਲੇਗਾ
Published on
----------- Advertisement -----------
----------- Advertisement -----------











