ਫੌਜ ਦੀ ਬੱਸ ਲੱਦਾਖ ਦੇ ਤੁਰਤਕ ਸੈਕਟਰ ਵਿੱਚ ਸ਼ਯੋਕ ਨਦੀ ਵਿੱਚ ਡਿੱਗ ਗਈ। ਹਾਦਸੇ ‘ਚ 7 ਜਵਾਨਾਂ ਦੀ ਮੌਤ ਹੋ ਗਈ ਅਤੇ 19 ਜਵਾਨ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭਾਰਤੀ ਫੌਜ ਦੇ ਬਿਆਨ ਮੁਤਾਬਕ 26 ਜਵਾਨਾਂ ਦੀ ਟੁਕੜੀ ਪਰਤਾਪੁਰ ਤੋਂ ਲੇਹ ਜ਼ਿਲੇ ਦੇ ਹਨੀਫ ਸਬ ਸੈਕਟਰ ਦੀ ਫਾਰਵਰਡ ਪੋਸਟ ਵੱਲ ਜਾ ਰਹੀ ਸੀ। ਇਹ ਹਾਦਸਾ ਥੋਈਸ ਤੋਂ ਕਰੀਬ 25 ਕਿਲੋਮੀਟਰ ਦੂਰ ਸਵੇਰੇ 9 ਵਜੇ ਵਾਪਰਿਆ। ਇੱਥੇ ਫੌਜ ਦੀ ਬੱਸ ਬੇਕਾਬੂ ਹੋ ਕੇ ਸ਼ਿਓਕ ਨਦੀ ਵਿੱਚ ਜਾ ਡਿੱਗੀ। ਜ਼ਖਮੀ 26 ਸੈਨਿਕਾਂ ਨੂੰ ਉੱਥੋਂ ਚੰਡੀਮੰਦਰ ਕਮਾਂਡ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 7 ਜਵਾਨਾਂ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ।
ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ “ਲੱਦਾਖ ਦੇ ਤੁਰਤੁਕ ਸੈਕਟਰ ਤੋਂ ਬੇਹੱਦ ਦੁਖਦਾਈ ਖ਼ਬਰ ਸੁਣਨ ਨੂੰ ਮਿਲੀ..ਫੌਜ ਦੇ 26 ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਨਦੀ ‘ਚ ਜਾ ਡਿੱਗੀ..ਜਿੱਥੇ ਸਾਡੇ 7 ਜਵਾਨ ਸ਼ਹੀਦ ਹੋ ਗਏ ਨੇ..ਜਵਾਨਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ਼ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ”
----------- Advertisement -----------
ਭਗਵੰਤ ਮਾਨ ਨੇ ਲੱਦਾਖ ਵਿੱਚ ਦੁਰਘਟਨਾ ਵਿੱਚ ਫੌਜ ਦੇ 7 ਜਵਾਨ ਸ਼ਹੀਦ ਹੋਣ ਤੇ ਦੁੱਖ ਪ੍ਰਗਟ ਕੀਤਾ
Published on
----------- Advertisement -----------

----------- Advertisement -----------