ਚੰਡੀਗੜ੍ਹ, 27 ਦਸੰਬਰ 2021 – ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਚੰਡੀਗੜ੍ਹ ਦੇ ਭਾਜਪਾ ਪਾਰਟੀ ਦੇ ਮੇਅਰ ਨੂੰ ਹਰਾ ਦਿੱਤਾ ਹੈ। ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਦੀ ਦਮਨਪ੍ਰੀਤ ਨੇ ਮੇਅਰ ਰਵੀਕਾਂਤ ਨੂੰ 828 ਵੋਟਾਂ ਨਾਲ ਹਰਾਇਆ ਹੈ।
ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ਹੁਣ ਤੱਕ ਪ੍ਰਾਪਤ ਨਤੀਜੇ ਅਨੁਸਾਰ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਜਿੱਤੇ ਹਨ। ਇਸੇ ਤਰ੍ਹਾਂ ਭਾਜਪਾ ਦੇ 2 ਅਤੇ ਕਾਂਗਰਸ ਦੇ 2 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।
ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ਹੁਣ ਤੱਕ ਪ੍ਰਾਪਤ ਨਤੀਜੇ ਅਨੁਸਾਰ ਵਾਰਡ ਨੰਬਰ 33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਜਿੱਤੇ ਅਤੇ ਕਾਂਗਰਸ ਉਮੀਦਵਾਰ ਵਿਜੈ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਯੋਗੇਸ਼ ਢੀਂਗਰਾ ਜਿੱਤੇ, ਜਿਸਨੇ ਭਾਜਪਾ ਦੇ ਵਿਜੈ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ
ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਜਿੱਤੀ ਅਤੇ ਭਾਜਪਾ ਦੀ ਮਨਜੀਤ ਕੌਰ ਨੂੰ 1009 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 9 ਤੋਂ ਭਾਜਪਾ ਉਮੀਦਵਾਰ ਬਿਮਲਾ ਦੁਬੇ ਜਿੱਤੀ। ਬਿਮਲਾ ਦੁਬੇ ਨੇ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ ਨੂੰ 1795 ਵੋਟਾਂ ਨਾਲ ਹਰਾਇਆ।
ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜਿੱਤੇ ਅਤੇ ਭਾਜਪਾ ਦੇ ਸਾਬਕਾ ਮੇਅਰ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਹਰਾਇਆ। ਮਨੀਮਾਜਰਾ ਦੇ ਵਾਰਡ ਨੰਬਰ 5 ਤੋਂ ਕਾਂਗਰਸ ਦੇ ਦਰਸ਼ਨਾ 2737 ਵੋਟਾਂ ਨਾਲ ਜੇਤੂ ਰਹੇ। ਵਾਰਡ 1 ਤੋਂ ਆਪ ਦੀ ਜਸਵਿੰਦਰ ਕੌਰ 1009 ਵੋਟਾਂ ਨਾਲ ਜੇਤੂ ਰਹੀ। ਵਾਰਡ 13 ਤੋਂ ਕਾਂਗਰਸ ਦੇ ਸਚਿਨ ਗਾਲਵ 285 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 29 ਤੋਂ ਆਪ ਦੇ ਉਮੀਦਵਾਰ ਮਨੌਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ ਹਰਾਇਆ।












