ਨਵੀਂ ਦਿੱਲੀ, 2 ਜਨਵਰੀ 2022 – ਸੀਡੀਐਸ ਬਿਪਿਨ ਰਾਵਤ ਹੈਲੀਕਾਪਟਰ ਹਾਦਸੇ ‘ਤੇ ਟ੍ਰਾਈ-ਸਰਵਿਸ ਕਮੇਟੀ ਦੀ ਰਿਪੋਰਟ ਛੇਤੀ ਹੀ ਹਵਾਈ ਸੈਨਾ ਦੇ ਮੁਖੀ ਨੂੰ ਸੌਂਪੀ ਜਾਵੇਗੀ। ਇਸ ਰਿਪੋਰਟ ‘ਚ ਖਰਾਬ ਮੌਸਮ ਨੂੰ ਹਾਦਸੇ ਦਾ ਕਾਰਨ ਦੱਸਿਆ ਗਿਆ ਹੈ।
ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ ਹੈ। ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਨੇ ਰਿਪੋਰਟ ਤਿਆਰ ਕੀਤੀ ਹੈ। ਫਿਲਹਾਲ ਇਹ ਰਿਪੋਰਟ ਕਾਨੂੰਨੀ ਸਲਾਹ ਲਈ ਲੀਗਲ ਵਿੰਗ ਨੂੰ ਭੇਜ ਦਿੱਤੀ ਗਈ ਹੈ।












