ਮਸ਼ਹੂਰ ਕ੍ਰਾਈਮ ਸ਼ੋਅ CID ਵਿੱਚ ਫਰੈਡਰਿਕਸ ਦਾ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਦਾ ਦੇਹਾਂਤ ਹੋ ਗਿਆ ਹੈ। ਉਹ 57 ਸਾਲ ਦੇ ਸਨ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਅਦਾਕਾਰ ਦੀ ਬੀਤੀ 4 ਦਸੰਬਰ ਨੂੰ ਦੇਰ ਰਾਤ ਕਰੀਬ 12 ਵਜੇ ਮੌਤ ਹੋ ਗਈ। ਉਨ੍ਹਾਂ ਨੂੰ ਮੁੰਬਈ ਦੇ ਤੁੰਗਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਦਾਕਾਰ ਦੇ ਦੇਹਾਂਤ ਤੋਂ ਬਾਅਦ ਇੰਡਸਟਰੀ ‘ਚ ਸੋਗ ਦਾ ਮਾਹੌਲ ਹੈ।
ਅਦਾਕਾਰ ਦਾ ਅੰਤਿਮ ਸੰਸਕਾਰ ਅੱਜ ਯਾਨੀ 5 ਦਸੰਬਰ ਨੂੰ ਦੌਲਤ ਨਗਰ ਸ਼ਮਸ਼ਾਨਘਾਟ, ਬੋਰੀਵਲੀ ਈਸਟ ਵਿੱਚ ਕੀਤਾ ਜਾਵੇਗਾ। ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਸ਼ੋਅ ‘ਸੀਆਈਡੀ’ ਦੀ ਪੂਰੀ ਸਟਾਰ ਕਾਸਟ ਇਸ ਸਮੇਂ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਜੂਦ ਹੈ। ਉਹ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।
ਦੱਸ ਦਈਏ ਕਿ ਦਿਨੇਸ਼ ਦੀ ਹਾਲਤ ਨਾਜ਼ੁਕ ਸੀ ਅਤੇ ਉਹ ਹਸਪਤਾਲ ‘ਚ ਵੈਂਟੀਲੇਟਰ ਸਪੋਰਟ ‘ਤੇ ਸਨ। ਉਹ ਲੀਵਰ ਸੰਬੰਧੀ ਸਮੱਸਿਆ ਤੋਂ ਪੀੜਿਤ ਸਨ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਨੂੰ ਦਯਾਨੰਦ ਸ਼ੈੱਟੀ ਨੇ ਖਾਰਜ ਕਰ ਦਿੱਤਾ ਸੀ।
----------- Advertisement -----------
CID ਫੇਮ ਦਿਨੇਸ਼ ਫਡਨੀਸ ਦਾ ਦੇਹਾਂਤ, 57 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ
Published on
----------- Advertisement -----------

----------- Advertisement -----------