ਗੁਰਦਾਸਪੁਰ, 24 ਦਸੰਬਰ 2021- ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਨੂੰ ਪੰਜਵੀਂ ਗਾਰੰਟੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਬੇਅਦਬੀ ਮਾਮਲੇ ਵਿਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਵਾਂਗੇ। ਧਾਰਮਿਕ ਸਥਾਨਾਂ ਲਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਹੁਣ ਤੱਕ ਜੋ ਵੀ ਬੇਅਦਬੀ ਮਾਮਲੇ ਹੋਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।
ਇਸ ਤੋਂ ਬਿਨਾ ਕੇਜਰੀਵਾਲ ਨੇ ਲਿਖੀਆਂ ਨਵੀਆਂ ਗਾਰੰਟੀਆਂ ਦਿੱਤੀਆਂ……
- ਪੰਜਾਬ ‘ਚ ਸੁਰੱਖਿਆ ਵਿਵਸਥਾ ਕਾਇਮ ਕਰਾਂਗੇ
- ਪੁਲਿਸ ਵਾਲਿਆਂ ਦੀ ਨਿਰਪੱਖ ਭਰਤੀ ਕਰਾਂਗੇ
- ਬਾਰਡਰ ਸੀਲ ਕਰਾਂਗੇ, ਨਸ਼ਾ ਨਹੀਂ ਆਉਣ ਦੇਵਾਂਗੇ
- ਸੂਬੇ ਦੀ ਭਾਈਚਾਰਕ ਸਾਂਝ ਕਾਇਮ ਰੱਖਾਂਗੇ
- ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣ ਦੇਵਾਂਗੇ
ਜ਼ਿਕਰਯੋਗ ਹੈ ਕਿ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਗਰੰਟੀਆਂ ਦਾ ਦੌਰ ਜਾਰੀ ਹੈ। ਪਿਛਲੇ ਇੱਕ ਮਹੀਨੇ ਤੋਂ ਕੇਜਰੀਵਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਕੇ ਲਗਾਤਾਰ ਪੰਜਾਬ ਦੇ ਦੌਰੇ ਤੇ ਆ ਰਹੇ ਹਨ ਅਤੇ ਆਪਣੇ ਹਰ ਦੌਰੇ ਦੌਰਾਨ ਉਹ ਪੰਜਾਬ ਨੂੰ ਨਵੀਂ ਗਰੰਟੀ ਜ਼ਰੂਰ ਦਿੰਦੇ ਹਨ। ਪਰ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਸੀ ਐਮ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਪੰਜਾਬ ਦੇ ਲੋਕ ਇੰਤਜਾਰ ਕਰ ਰਹੇ ਹਨ ਕਿ ਕੇਜਰੀਵਾਲ ਕਿਸ ਨੂੰ ਪੰਜਾਬ ਦੇ ਸੀ ਐਮ ਦੇ ਚਿਹਰੇ ਵਜੋਂ ਪੇਸ਼ ਕਰਨਗੇ। ਇਸ ਮਾਮਲੇ ‘ਤੇ ਪੱਤਰਕਾਰ ਕਈ ਵਾਰ ਉਨ੍ਹਾਂ ਕੋਲੋਂ ਸਵਾਲ ਵੀ ਕਰ ਚੁੱਕੇ ਹਨ ਪਰ ਕੇਜਰੀਵਾਲ ਹਰ ਵਾਰ ਇਸ ਸਵਾਲ ਨੂੰ ਟਾਲ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਸਮਾਂ ਆਉਣ ‘ਤੇ ਸਭ ਐਲਾਨ ਦਿੱਤਾ ਜਾਵੇਗਾ।












