May 25, 2026, 9:33 am
----------- Advertisement -----------
HomeNewsBreaking Newsਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੇ ਮਾਮਲੇ 'ਚ ਨਵੀਂ ਅੱਪਡੇਟ ਆਈ ਸਾਹਮਣੇ

ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੇ ਮਾਮਲੇ ‘ਚ ਨਵੀਂ ਅੱਪਡੇਟ ਆਈ ਸਾਹਮਣੇ

Published on

----------- Advertisement -----------

ਖੰਨਾ, 30 ਦਸੰਬਰ 2021 – ਲੁਧਿਆਣਾ ਬੰਬ ਧਮਾਕਾ ਮਾਮਲੇ ‘ਚ ਗਗਨਦੀਪ ਬਾਰੇ ਨਵੀਂ ਅੱਪਡੇਟ ਸਾਹਮਣੇ ਆਈ ਹੈ। ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ ਉਪਰ ਲਿਆਂਦੇ ਗਗਨਦੀਪ ਸਿੰਘ ਦੇ ਸਾਥੀ ਸੁਖਵਿੰਦਰ ਸਿੰਘ ਬਾਕਸਰ ਵਾਸੀ ਪਿੰਡ ਰੋਹਣੋ ਤਹਿਸੀਲ ਖੰਨਾ ਕਾਫੀ ਸਮੇਂ ਤੋਂ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਸੀ। ਗਗਨਦੀਪ ਸਿੰਘ ਜਦੋਂ ਸਦਰ ਥਾਣਾ ਖੰਨਾ ਦਾ ਮੁਨਸ਼ੀ ਸੀ ਤਾਂ ਉਸਦੀ ਮੁਲਾਕਾਤ ਥਾਣੇ ਅੰਦਰ ਹੀ ਬਾਕਸਰ ਨਾਲ ਹੋਈ ਸੀ।

ਹੈਰੋਇਨ ਤਸਕਰੀ ਅੰਦਰ ਗਗਨਦੀਪ ਸਿੰਘ ਦੇ ਜੇਲ੍ਹ ਜਾਣ ਮਗਰੋਂ October 2019 ਵਿੱਚ ਸੁਖਵਿੰਦਰ ਬਾਕਸਰ ਅਤੇ ਉਸਦੇ ਤਿੰਨ ਹੋਰ ਸਾਥੀ 266 ਗ੍ਰਾਮ ਹੈਰੋਇਨ, ਤਿੰਨ ਪਿਸਤੌਲ, ਵੀਹ ਕਾਰਤੂਸ ਬਾਰਾਂ ਬੋਰ ਦੀ ਰਾਈਫ਼ਲ ਬਰਾਮਦ ਹੋਈ ਸੀ। ਪਟਿਆਲਾ ਦਾ ਜਸਦੀਪ ਸਿੰਘ, ਫ਼ਤਹਿਗੜ੍ਹ ਸਾਹਿਬ ਦਾ ਇਕਬਾਲਪ੍ਰੀਤ ਸਿੰਘ ਅਤੇ ਖੰਨਾ ਦਾ ਵਿਸ਼ਾਲ ਕੁਮਾਰ ਬੀੜੀ ਬਾਕਸਰ ਨਾਲ ਫੜੇ ਗਏ ਸੀ। ਬਾਕਸਰ ਗੈਂਗ ਦਾ ਸਰਗਨਾ ਸੀ। ਉਹ ਬਾਕਸਿੰਗ ਦਾ ਨੇਸ਼ਨਲ਼ ਚੈਂਪੀਅਨਸ਼ਿਪ ਸੀ।

2012 ਵਿੱਚ ਸੁਖਵਿੰਦਰ ਸਿੰਘ ਖਿਲਾਫ ਨਵਾਂਸ਼ਹਿਰ ਦੇ ਥਾਣਾ ਬੰਗਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਉਸ ਕੋਲੋਂ ਛੇ ਕਿਲੋ ਆਰ ਡੀ ਐਕਸ ਬਰਾਮਦ ਕੀਤੀ ਗਈ ਸੀ। ਪਟਿਆਲਾ ਦੀ ਨਾਭਾ ਜੇਲ੍ਹ ਅੰਦਰ ਸੁਖਵਿੰਦਰ ਬਾਕਸਰ ਦੀ ਮੁਲਾਕਾਤ ਅੱਤਵਾਦੀ ਕਸ਼ਮੀਰਾ ਸਿੰਘ ਨਾਲ ਹੋਈ ਸੀ। ਬਾਕਸਰ ਦੇ ਜੇਲ੍ਹ ਚੋ ਬਾਹਰ ਆਉਣ ਤੇ ਉਸਦੇ ਸੰਬੰਧ ਹਰਿੰਦਰ ਸਿੰਘ ਰਿੰਦਾ ਸੰਧੂ ਨਾਲ ਬਣੇ। ਰਿੰਦਾ ਨਾਲ ਮਿਲ ਕੇ ਨਾਂਦੇੜ ਚ ਕਤਲ, ਲੁਟਖੋਹ ਦੀਆਂ ਵਾਰਦਾਤਾਂ ਕੀਤੀਆਂ ਗਈਆਂ। ਰਿੰਦਾ ਨੇ ਸੁਖਵਿੰਦਰ ਨੂੰ ਏਕੇ 47 ਲੈਣ ਜੰਮੂ ਕਸ਼ਮੀਰ ਭੇਜਿਆ ਸੀ।

ਸੁਖਵਿੰਦਰ ਬਾਕਸਰ ਖਿਲਾਫ ਪੰਜਾਬ ਦੇ ਵੱਖ ਵੱਖ ਥਾਣਿਆਂ ਚ 11 ਮਾਮਲੇ ਦਰਜ ਹਨ। ਇਕਬਾਲਪ੍ਰੀਤ ਉਹ ਹੈ ਜਿਸਨੇ ਜੇਲ੍ਹ ਅੰਦਰ ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ ਉਪਰ ਵੀ ਹਮਲਾ ਕੀਤਾ ਸੀ। ਬਾਕਸਰ ਪੰਜਾਬ ਅੰਦਰ ਹਥਿਆਰਾਂ ਦੀ ਸਪਲਾਈ ਕਰਦਾ ਰਿਹਾ ਹੈ। ਬਾਕਸਰ ਦੇ ਪਿੰਡ ਰੋਹਣੋ ਵਿਖੇ ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਆਏ ਸੀ ਜਿਸ ਕਰਕੇ ਓਥੇ ਸੁਰੱਖਿਆ ਵਧਾਈ ਹੋਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...