ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅੱਜ ਮੋਗਾ ਵਿੱਚ ਕਿਸਾਨਾਂ ਦੀ ਇੱਕ ਮਹਾਪੰਚਾਇਤ ਹੋ ਰਹੀ ਹੈ, ਜਿਸ ਵਿਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰਨ ਅਤੇ ਡੱਲੇਵਾਲ ਵਿੱਚ ਵਿਗੜਦੀ ਸਥਿਤੀ ਬਾਰੇ ਮਹਾਪੰਚਾਇਤ ਵਿੱਚ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ 13 ਜਨਵਰੀ ਨੂੰ ਤਹਿਸੀਲ ਪੱਧਰ ‘ਤੇ ਨਵੀਂ ਖੇਤੀ ਨੀਤੀ ਦੇ ਡ੍ਰਾਫਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਇਸ ਦੇ ਨਾਲ ਹੀ 26 ਜਨਵਰੀ ਨੂੰ ਟ੍ਰੈਕਟਰ ਮਾਰਚ ਵੀ ਕੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਨੇਤਾਵਾਂ ਨੇ ਕਿਹਾ ਕਿ ਸਹਿਮਤੀ ਬਣੀ ਤਾਂ ਇਹ ਪ੍ਰੋਗਰਾਮ ਸਮੂਹਿਕ ਤੌਰ ‘ਤੇ ਵੀ ਹੋ ਸਕਦਾ ਹੈ।ਉਥੇ ਹੀ ਛੇ ਮੈਂਬਰੀ ਕਮੇਟੀ ਕੱਲ੍ਹ ਖਨੌਰੀ ਮੋਰਚੇ ‘ਤੇ ਜਾਏਗੀ, ਜਿਸ ਨਿਚ ਮਹਾਪੰਚਾਇਤ ਵਿਚ ਇਕਜੁਟ ਹੋਣ ਲਈ ਪਾਸ ਕੀਤੇ ਮਤੇ ਨੂੰ ਅੰਦੋਲਨ ‘ਤੇ ਚੱਲ ਰਹੇ ਕਿਸਾਨ ਆਗੂਆਂ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਦੇ ਨਾਲ 101 ਕਿਸਾਨਾਂ ਦਾ ਜਥਾ ਵੀ ਜਾਵੇਗਾ। ਇਸ ਮੌਕੇ ਅੰਦੋਲਨ ਵਿਚ ਸ਼ਾਮਲ ਹੋਣ ਨੂੰ ਲੈ ਕੇ ਫੈਸਲਾ ਨਹੀਂ ਹੋਇਆ। ਇਹ ਐਲਾਨ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ। ਕਿਸਾਨ ਮੋਰਚੇ ਵਿਚ ਇਹ ਵੀ ਐਲਾਨ ਕੀਤਾ ਗਿਆ ਕਿ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਮੋਰਚੇ ਖਿਲਾਫ ਕੋਈ ਵੀ ਕਿਸਾਨ ਆਗੂ ਬਿਆਨਬਾਜ਼ੀ ਨਹੀਂ ਕਰੇਗਾ।ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੋਗਾ ਦੀ ਦਾਣਾ ਮੰਡੀ ਵਿਖੇ ਇੱਕ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਮਹਾਪੰਚਾਇਤ ਵਿੱਚ 30 ਤੋਂ 40 ਹਜ਼ਾਰ ਕਿਸਾਨ ਪਹੁੰਚੇ ਹਨ। ਹਰਿਆਣਾ, ਰਾਜਸਥਾਨ ਅਤੇ ਯੂਪੀ ਦੇ ਕਿਸਾਨ ਆਗੂ ਵੀ ਮਹਾਂਪੰਚਾਇਤ ਵਿੱਚ ਹਿੱਸਾ ਲੈਣ ਲਈ ਆਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਕਿਸਾਨ ਸੰਗਠਨਾਂ ਦੇ ਮੁੱਖ ਆਗੂ ਮਹਾਪੰਚਾਇਤ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਨ ਪਹੁੰਚੇ। ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਮਹਾਪੰਚਾਇਤ ਵਿੱਚ ਪਹੁੰਚੇ। ਇਸ ਸਮੇਂ ਸਾਰੇ ਵੱਡੇ ਆਗੂ ਸਟੇਜ ‘ਤੇ ਮੌਜੂਦ ਹਨ।
----------- Advertisement -----------
ਕਿਸਾਨ ਮੁੜ ਕੱਢਣਗੇ ਟ੍ਰੈਕਟਰ ਮਾਰਚ! ਮੋਗਾ ਮਹਾਪੰਚਾਇਤ ‘ਚ SKM ਨੇ ਕੀਤੇ ਵੱਡੇ ਐਲਾਨ
Published on
----------- Advertisement -----------