ਪੰਜਾਬ : – ਯੂਕਰੇਨ ਅਤੇ ਰੂਸ ਵਿਚਕਾਰ ਹੋ ਰਹੀ ਜੰਗ ਦਾ ਅਸਰ ਹਰ ਖਿਤੇ ਵਿਚ ਦੇਖਣ ਨੂੰ ਮਿਲ ਰਿਹਾ ਹੈ | ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੇ ਉਪਰ ਰਿਫਾਇੰਡ ਤੇਲ ਦੀਆਂ ਕੀਮਤਾਂ ਵਧਣ ਨਾਲ ਹੋਰ ਵੀ ਮਹਿੰਗਾਈ ਦਾ ਬੋਝ ਵੱਧ ਗਿਆ ਹੈ | ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਰਿਫਾਇੰਡ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਰਿਫਾਇੰਡ ਦੇ ਇੱਕ ਟੀਨ ਦਾ ਰੇਟ 150 ਤੋਂ ਵਧ ਕੇ 200 ਰੁਪਏ ਹੋ ਗਿਆ ਹੈ। ਜੋ ਟੀਨ ਪਹਿਲਾਂ 2350 ਵਿੱਚ ਮਿਲਦਾ ਸੀ, ਹੁਣ 2500 ਤੋਂ 2550 ਵਿੱਚ ਮਿਲ ਰਿਹਾ ਹੈ।
ਫੈਕਟਰੀ ਅਤੇ ਮਿੱਲ ਮਾਲਕਾਂ ਨੇ ਕਿਹਾ ਕਿ ਰਿਫਾਇਨਰੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਰੂਸ ਅਤੇ ਯੂਕਰੇਨ ਦਰਮਿਆਨ ਲੜਾਈ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਰਿਫਾਇਨਰੀ ਦਾ ਤੇਲ ਵੱਡੀ ਮਾਤਰਾ ਵਿੱਚ ਬਾਹਰੋਂ ਆਉਂਦਾ ਸੀ। ਹੁਣ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਕਾਰਨ ਰਿਫਾਇੰਡ ਤੇਲ ਦੇ ਰੇਟ ਕਾਫੀ ਵਧ ਗਏ ਹਨ।
ਰੂਸ-ਯੂਕਰੇਨ ਯੁੱਧ ਦੇ ਦੌਰਾਨ ਬੰਦਰਗਾਹਾਂ ਦਾ ਕੰਮ ਠੱਪ ਹੋ ਗਿਆ ਹੈ ਜਿਸ ਕਾਰਨ ਦੇਸ਼ ਨੂੰ 3,80,000 ਟਨ ਸੂਰਜਮੁਖੀ ਦੇ ਤੇਲ ਦੀ ਖੇਪ ਬੰਦਰਗਾਹਾਂ ‘ਤੇ ਫਸ ਗਈ ਹੈ।
ਇੱਕ ਰਿਪੋਰਟ ਦੇ ਅਨੁਸਾਰ, ਰੂਸ-ਯੂਕਰੇਨ ਯੁੱਧ ਦੇ ਦੌਰਾਨ ਬੰਦਰਗਾਹਾਂ ਦੇ ਕੰਮਕਾਜ ਨੂੰ ਮੁਅੱਤਲ ਕਰਨ ਦੇ ਕਾਰਨ ਭਾਰਤ ਨੂੰ ਸੂਰਜਮੁਖੀ ਦੇ ਤੇਲ ਦੀ ਸਪਲਾਈ ਠੱਪ ਹੋ ਗਈ ਹੈ।
ਭਾਰਤ ਦੇ ਸੂਰਜਮੁਖੀ ਦੇ ਤੇਲ ਦੀ ਦਰਾਮਦ ਦਾ 90 ਪ੍ਰਤੀਸ਼ਤ ਹਿੱਸਾ ਰੂਸ ਅਤੇ ਯੂਕਰੇਨ ਮਿਲ ਕੇ ਕਰਦੇ ਹਨ, ਇਸ ਲਈ ਦੇਸ਼ ਨੂੰ ਸਪਲਾਈ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।













