ਚੰਡੀਗੜ੍ਹ, 17 ਦਸੰਬਰ 2021 – 16 ਦਸੰਬਰ ਦੀ ਨੂੰ ਪੰਜਾਬ ਸਰਕਾਰ ਨੇ ਪੰਜਾਬ ਦਾ DGP ਦਿੱਤਾ ਹੈ। ਪੰਜਾਬ ਸਰਕਾਰ ਨੇ ਇਕਬਾਲ ਪ੍ਰੀਤ ਸਹੋਤਾ ਦੀ ਥਾਂ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਬਣਾਇਆ ਹੈ। ਤੁਹਾਨੂੰ ਇੱਥੇ ਇਹ ਦੱਸ ਦਈਏ ਕਿ ਚਟੋਪਾਧਿਆਏ ਨੂੰ ਇਹ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਜਿਵੇਂ ਸਹੋਤਾ ਨੂੰ ਦਿੱਤਾ ਸੀ।

ਆਪਣੀ ਨਵੀਂ ਜ਼ਿੰਮੇਵਾਰੀ ਦੇ ਨਾਲ 1986 ਬੈਚ ਦੇ ਆਈਪੀਐਸ ਅਧਿਕਾਰੀ ਚਟੋਪਾਧਿਆਏ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਦਾ ਚਾਰਜ ਸੰਭਾਲੇ ਰਹਿਣਗੇ। ਇਸ ਦੇ ਨਾਲ ਹੀ ਸਹੋਤਾ ਡੀਜੀਪੀ, ਪੀਏਪੀ, ਜਲੰਧਰ ਬਣੇ ਰਹਿਣਗੇ। ਇਸ ਤੋਂ ਬਿਨਾਂ ਯੂ ਪੀ ਐਸ ਸੀ ਵੱਲੋਂ ਪੰਜਾਬ ਦੇ ਨਵੇਂ ਡੀ ਜੀ ਪੀ ਡੀ ਦੀ ਰੈਗੂਲਰ ਨਿਯੁਕਤੀ ਲਈ ਪੈਨਲ ਦੀ ਚੋਣ ਕਰਨ ਲਈ 21 ਦਸੰਬਰ ਨੂੰ ਮੀਟਿੰਗ ਰੱਖੀ ਹੈ।












