ਸੋਨੀਪਤ : – ਹਰਿਆਣਾ ਦੇ ਸੋਨੀਪਤ ‘ਚ ਫੜੇ ਗਏ ਖਾਲਿਸਤਾਨ ਅਤੇ ਟਾਈਗਰ ਫੋਰਸ ਨਾਲ ਸਬੰਧਤ ਚਾਰ ਅੱਤਵਾਦੀਆਂ ਨੂੰ ਪੁਲਸ ਨੇ ਐਤਵਾਰ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ। ਪੇਸ਼ੀ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 8 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਰਿਮਾਂਡ ਦੌਰਾਨ ਪੁਲਿਸ ਉਨ੍ਹਾਂ ਦੇ ਅੱਤਵਾਦੀ ਮਾਡਿਊਲ ਬਾਰੇ ਜਾਣਕਾਰੀ ਇਕੱਠੀ ਕਰੇਗੀ। ਉਨ੍ਹਾਂ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਜਾਵੇਗਾ।
ਪੰਜਾਬ ਪੁਲਿਸ ਨੂੰ ਮਿਲੇ ਇਨਪੁਟਸ ਤੋਂ ਬਾਅਦ ਸੋਨੀਪਤ ਪੁਲਿਸ ਨੇ ਮੋਹਾਣਾ ਥਾਣੇ ਦੇ ਅਧੀਨ ਪੈਂਦੇ ਪਿੰਡ ਜੁਆਨ ਵਿੱਚ ਛਾਪਾ ਮਾਰ ਕੇ ਤਿੰਨ ਅੱਤਵਾਦੀਆਂ ਸਾਗਰ ਉਰਫ ਬਿੰਨੀ, ਸੁਨੀਲ ਉਰਫ ਪਹਿਲਵਾਨ ਅਤੇ ਜਤਿਨ ਉਰਫ ਰਾਜੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਾਥੀ ਸੁਰਿੰਦਰ ਉਰਫ਼ ਸੋਨੂੰ ਵਾਸੀ ਸੋਨੀਪਤ ਨੂੰ ਵੀ ਰਾਤ ਸਮੇਂ ਕਾਬੂ ਕਰ ਲਿਆ। ਇਨ੍ਹਾਂ ਦੇ ਕਬਜ਼ੇ ‘ਚੋਂ ਕਈ ਹਥਿਆਰ ਜਿਵੇਂ ਕਿ ਏ.ਕੇ.-47, 49 ਕਾਰਤੂਸ, ਇਕ ਬਰੇਟਾ ਅਮਰੀਕਾ ਦਾ ਬਣਿਆ ਹਥਿਆਰ ਅਤੇ 2 ਪਿਸਤੌਲ ਬਰਾਮਦ ਹੋਏ ਹਨ।
ਸਖ਼ਤ ਸੁਰੱਖਿਆ ਦੇ ਵਿਚਕਾਰ ਪੁਲਿਸ ਨੇ ਚਾਰਾਂ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।
ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਅੱਤਵਾਦੀਆਂ ਨੂੰ 8 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
----------- Advertisement -----------
ਸੋਨੀਪਤ ਤੋਂ ਗ੍ਰਿਫਤਾਰ ਚਾਰ ਅੱਤਵਾਦੀ 8 ਦਿਨ ਦੇ ਰਿਮਾਂਡ ‘ਤੇ ਭੇਜੇ
Published on
----------- Advertisement -----------
----------- Advertisement -----------












