ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦੇ ਮੈਚ ‘ਚ ਟੀਮ ਇੰਡੀਆ ਨੂੰ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀ-20 ਕ੍ਰਿਕਟ ‘ਚ ਪਿਛਲੇ 6 ਸਾਲਾਂ ‘ਚ ਪਾਕਿਸਤਾਨੀ ਟੀਮ ਖਿਲਾਫ ਭਾਰਤ ਦੀ ਇਹ ਪਹਿਲੀ ਹਾਰ ਹੈ। ਪਾਕਿਸਤਾਨ ਦੀ ਟੀਮ ਨੇ ਆਖਰੀ ਵਾਰ 2016 ‘ਚ ਭਾਰਤ ਨੂੰ 2 ਦੌੜਾਂ ਨਾਲ ਹਰਾਇਆ ਸੀ।
ਮੈਚ ‘ਚ ਪਾਕਿਸਤਾਨ ਟੀਮ ਦੇ ਕਪਤਾਨ ਬਿਸਮਾਹ ਮਾਰੂਫ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ। ਸਭ ਤੋਂ ਵੱਧ ਦੌੜਾਂ ਨਿਦਾ ਡਾਰ ਦੇ ਬੱਲੇ ਤੋਂ ਆਈਆਂ। ਉਸ ਨੇ 37 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟੀਮ ਇੰਡੀਆ ਲਈ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ। ਪੂਜਾ ਵਸਤਰਕਾਰ ਨੂੰ 2 ਸਫਲਤਾਵਾਂ ਮਿਲੀਆਂ।
ਜਵਾਬ ‘ਚ ਭਾਰਤੀ ਟੀਮ 19.4 ਓਵਰਾਂ ‘ਚ 124 ਦੌੜਾਂ ਹੀ ਬਣਾ ਸਕੀ। ਭਾਰਤ ਲਈ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਵੀ ਨਹੀਂ ਬਣਾ ਸਕਿਆ। ਰਿਚਾ ਘੋਸ਼ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਪਾਕਿਸਤਾਨ ਲਈ ਨਾਸ਼ਰਾ ਸੰਧੂ ਨੇ 3 ਵਿਕਟਾਂ ਲਈਆਂ।
----------- Advertisement -----------
ਮਹਿਲਾ ਏਸ਼ੀਆ ਕੱਪ T20 ਮੈਚ ‘ਚ ਪਾਕਿਸਤਾਨ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ
Published on
----------- Advertisement -----------
----------- Advertisement -----------












