September 21, 2026, 6:57 pm
----------- Advertisement -----------
HomeNewsLatest Newsਚੰਡੀਗੜ੍ਹ 'ਚ SHO ਦੀ ਧੀ ਦੇ ਵਿਆਹ ਸਮਾਗਮ 'ਚ ਹਾਦਸਾ: DGP, ਪਤਨੀ...

ਚੰਡੀਗੜ੍ਹ ‘ਚ SHO ਦੀ ਧੀ ਦੇ ਵਿਆਹ ਸਮਾਗਮ ‘ਚ ਹਾਦਸਾ: DGP, ਪਤਨੀ ਤੇ DSP ‘ਤੇ ਡਿੱਗਿਆ ਲੋਹੇ ਦਾ ਪਿੱਲਰ

Published on

----------- Advertisement -----------

ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ ਦੇ ਲੇਕ ਕਲੱਬ ‘ਚ ਵਿਆਹ ਸਮਾਗਮ ਦੌਰਾਨ ਵਾਪਰਿਆ। ਇੱਥੇ ਲਗਾਇਆ ਗਿਆ ਟੈਂਟ ਤੇਜ਼ ਹਵਾਵਾਂ ਕਾਰਨ ਪਿੱਲਰ ਸਮੇਤ ਹੇਠਾਂ ਡਿੱਗ ਗਿਆ। ਇਸ ਦੇ ਪ੍ਰਭਾਵ ਕਾਰਨ ਡੀਜੀਪੀ, ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਗੁਰਮੁਖ ਸਿੰਘ ਜ਼ਖ਼ਮੀ ਹੋ ਗਏ। ਚੰਡੀਗੜ੍ਹ ਦੇ ਐਸਐਚਓ ਦੀ ਬੇਟੀ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ।

ਹਾਦਸੇ ਤੋਂ ਬਾਅਦ ਡੀਜੀਪੀ ਸਮੇਤ ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਡੀਜੀਪੀ ਅਤੇ ਉਨ੍ਹਾਂ ਦੀ ਪਤਨੀ ਦਾ ਇੱਥੇ ਟਰੌਮਾ ਸੈਂਟਰ ਵਿੱਚ ਇਲਾਜ ਕੀਤਾ ਗਿਆ। ਡੀਜੀਪੀ ਦੇ ਸਿਰ ‘ਤੇ 12 ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੀ ਪਤਨੀ ਮਾਲਵਿਕਾ ਨੂੰ ਵੀ 4 ਟਾਂਕੇ ਲੱਗੇ ਹਨ। ਬਾਅਦ ਵਿੱਚ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ। ਜਦਕਿ ਡੀਐਸਪੀ ਗੁਰਮੁੱਖ ਸਿੰਘ ਦੇ ਸਿਰ, ਮੋਢੇ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਹਨ।

ਇਹ ਘਟਨਾ ਸੈਕਟਰ 3 ਥਾਣੇ ਦੇ ਐਸਐਚਓ ਸੁਖਦੀਪ ਸਿੰਘ ਦੀ ਲੜਕੀ ਦੇ ਵਿਆਹ ਸਮਾਗਮ ਵਿੱਚ ਵਾਪਰੀ। ਉਨ੍ਹਾਂ ਨੇ ਡੀਜੀਪੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੱਦਾ ਦਿੱਤਾ ਸੀ। ਜਾਣਕਾਰੀ ਅਨੁਸਾਰ ਲੇਕ ਕਲੱਬ ਵਿੱਚ ਟੈਂਟ ਆਦਿ ਲਗਾਉਣ ਦਾ ਪ੍ਰਬੰਧ ਬਾਹਰੀ ਠੇਕੇਦਾਰ ਵੱਲੋਂ ਕੀਤਾ ਗਿਆ ਸੀ। ਖੁੱਲ੍ਹੇ ਵਿੱਚ ਲਗਾਏ ਜਾ ਰਹੇ ਟੈਂਟ ਅਤੇ ਹਵਾ ਦੇ ਤੇਜ਼ ਦਬਾਅ ਕਾਰਨ ਟੈਂਟ ਉਖੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਸ ਇਸ ਘਟਨਾ ‘ਚ ਲਾਪ੍ਰਵਾਹੀ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲੰਧਰ ‘ਚ ਮਸ਼ਹੂਰ YouTuber ਮਨੀ ਸ਼ੋਕਰ ਗ੍ਰਿਫ਼ਤਾਰ, 5 ਵਿਦੇਸ਼ੀ ਪਿਸਤੌਲ ਬਰਾਮਦ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਸ਼ਹੂਰ ਪੰਜਾਬੀ ਯੂਟਿਊਬਰ ਮਨੀ ਸ਼ੋਕਰ ਅਤੇ ਉਸਦੇ ਦੋ ਸਾਥੀਆਂ ਨੂੰ...

ਏਸ਼ਿਆਈ ਖੇਡਾਂ ‘ਚ ਭਾਰਤ ਨੇ ਜਿੱਤੇ 6 ਮੈਡਲ, ਸ਼ੂਟਿੰਗ ‘ਚ ਆਏ 5 ਤਗਮੇ

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਹੁਣ ਤੱਕ...

‘ਤੂੰ ਉਨ੍ਹਾਂ ਨਾਲ ਕੋਲੈਬ ਕੀਤੇ ਆ, ਜਿਨ੍ਹਾਂ ਨੇ ਸਿੱਧੂ ਨੂੰ ਹਮੇਸ਼ਾ ਮਾੜਾ ਬੋਲਿਆ’ Afsana Khan ‘ਤੇ ਭੜਕਿਆ ਬਿੱਲਾ ਸਿੱਧੂ ਘੁੰਮਣ

ਮਰਹੂਮ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਬਿੱਲਾ ਸਿੱਧੂ ਘੁੰਮਣ ਅਫਸਾਨਾ ਖਾਨ ‘ਤੇ ਭੜਕਿਆ। ਘੁੰਮਣ...

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ...

ਮੁਅੱਤਲ DIG ਭੁੱਲਰ ਖ਼ਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਲਈ ਤਲਬ

ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਐੱਚ.ਐੱਸ. ਭੁੱਲਰ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਆਕਾਸ਼...

ਛੇ ਸੂਬਿਆਂ ਦੇ Kishau ਪ੍ਰਾਜੈਕਟ ’ਚ ਪੰਜਾਬ ਦਾ ਨਾਮ ਸ਼ਾਮਲ ਨਹੀਂ; ਪੰਜਾਬ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ

ਪੰਜਾਬ ਸਰਕਾਰ ਨੇ ਕਿਸ਼ਾਊ ਬਹੁ-ਮੰਤਵੀ ਪ੍ਰਾਜੈਕਟ ਖ਼ਿਲਾਫ਼ ਸੁਪਰੀਮ ਕੋਰਟ ’ਚ ਜਾਣ ਦੀ ਤਿਆਰੀ ਖਿੱਚ...

ਭਾਰਤ-ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਹੋਵੇਗੀ ਅਰਦਾਸ

Change block type or style ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ,...

ਕਾਂਗਰਸੀ ਸਰਪੰਚ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਸ੍ਰੀ ਅਨੰਦਪੁਰ ਸਾਹਿਬ 20 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ...