ਚੰਡੀਗੜ੍ਹ, 11 ਦਸੰਬਰ 2021 – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਧਾਨ ਨੇ 23 ਨਵੰਬਰ ਨੂੰ ਪੇਂਡੂ ਅਤੇ ਖੇਤ ਮਜ਼ਦੂਰ ਸੰਗਠਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਮੁੱਖ ਮੰਤਰੀ ਨੇ ਜ਼ਿਆਦਾ ਜ਼ਮੀਨ ਰੱਖਣ ਵਾਲੇ ਮਾਲਕਾਂ ਦਾ ਰਿਕਾਰਡ ਮੰਗ ਲਿਆ ਹੈ। ਇਸ ਬੈਠਕ ’ਚ ਮੁੱਖ ਮੰਤਰੀ ਨੇ ਪੰਜਾਬ ਲੈਂਡ ਰਿਫਾਰਮਜ਼ ਐਕਟ, 1972 ਤਹਿਤ ਸੀਲਿੰਗ ਦੀ ਹੱਦਬੰਦੀ ਤੋਂ ਜ਼ਿਆਦਾ ਜ਼ਮੀਨ ਰੱਖਣ ਵਾਲੇ ਮਾਲਕਾਂ ਦੀ ਰਿਪੋਰਟ ਤਿਆਰ ਕਰ ਕੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਲਈ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਕੁਲੈਕਟਰ ਐਗਰੇਰੀਅਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਛੇਤੀ ਤੋਂ ਛੇਤੀ ਇਸ ਰਿਪੋਰਟ ਨੂੰ ਭੇਜਿਆ ਜਾਵੇ।
ਇਹ ਸਪੱਸ਼ਟ ਨਹੀਂ ਹੈ ਕਿ ਜ਼ਿਆਦਾ ਜ਼ਮੀਨ ਰੱਖਣ ਵਾਲਿਆਂ ਲਈ ਸਰਕਾਰ ਨੇ ਕੀ ਫੈਸਲਾ ਲੈਣਾ ਹੈ ਪਰ ਅੰਕੜਾ ਮੰਗਣ ਨਾਲ ਹਲਚਲ ਮਚ ਗਈ ਹੈ।
ਪੇਂਡੂ ਅਤੇ ਖੇਤ ਮਜ਼ਦੂਰਾਂ ਦੇ ਸਾਂਝੇ ਮੋਰਚੇ ਦੀਆਂ ਮੰਗਾਂ ਵਿਚ ਜ਼ਮੀਨ ਦੇ ਮਸਲੇ ਦੀ ਮੰਗਾਂ ‘ਚ ਸਭ ਤੋਂ ਅਹਿਮ ਹੈ। ਮੋਰਚੇ ਦਾ ਕਹਿਣਾ ਹੈ ਕਿ ਹੱਦਬੰਦੀ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰ ਕੇ ਜਿਨ੍ਹਾਂ ਜ਼ਿਮੀਂਦਾਰਾਂ ਕੋਲ ਵਾਧੂ ਜ਼ਮੀਨ ਹੈ, ਉਸ ਨੂੰ ਖੇਤ ਮਜ਼ਦੂਰਾਂ ਵਿਚ ਵੰਡਿਆ ਜਾਵੇ। ਪੰਜਾਬ ਵਿਚ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਵੀ ਚੱਲ ਰਿਹਾ ਹੈ।