ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉੱਤਰੀ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਖੁਲਾਸਾ ਕਰਦਿਆਂ ਅੰਮ੍ਰਿਤਸਰ ਦੇ ਕਾਂਗਰਸੀ ਵਧਾਇਕਾਂ ਅਤੇ ਮੰਤਰੀਆਂ `ਤੇ ਵੱਡੇ ਇਲਜ਼ਾਮ ਲਗਾਏ ਹਨ।
ਅਨਿਲ ਜੋਸ਼ੀ ਨੇ ਕਿਹਾ ਪੰਜਾਬ ਨਿਰਮਾਣ ਯੋਜਨਾ ਤਾਹਿਤ ਗਰੀਬ ਲੋਕਾਂ ਨੂੰ ਮਕਾਨਾਂ ਦੀ ਮੁਰੰਮਤ ਲਈ ਵੰਡਣ ਲਈ ਆਈ ਗ੍ਰਾਂਟ ਉਨ੍ਹਾਂ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਚ ਵੰਡਣ ਦੀ ਥਾਂ ਪੰਜਾਬਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ ਆਪਣੇ ਚਹੇਤਿਆ ਚ ਵੰਡ ਕੇ ਜਿਥੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ, ਉਥੇ ਗਰੀਬਾਂ ਦੇ ਹੱਕਾਂਤੇ ਡਾਕਾ ਮਾਰਿਆ ਹੈ।
ਜੋਸ਼ੀ ਨੇ ਕਿਹਾ ਕਿ ਉਨਾਂ ਵੱਲੋਂ ਇਸ ਮਾਮਲੇ ਦੀ ਉਚ ਪੱਧਰੀ ਪੜਤਾਲ ਕਰਾਉਣ ਲਈ ਚੋਣ ਕਮਿਸ਼ਨ `ਤੇ ਡੀ.ਜੀ.ਪੀ ਪੰਜਾਬ ਨੂੰ ਵੀ ਲਿਖਤੀ ਪੱਤਰ ਭੇਜੇ ਜਾ ਰਹੇ ਕਿ ਇਸ ਮਾਮਲੇ ਦੀ ਵਿਜੀਲੈਸ ਬਿਊਰੋ ਤੋਂ ਪੜਤਾਲ ਕਰਾਈ ਜਾਏ ਤਾਂ ਕਿ ਸਰਕਾਰ ਦੀ ਕਰੋੜਾਂ ਰੁਪਏ ਦੀ ਰਾਸ਼ੀ ਹੱੜਪਨ ਵਾਲੇ ਨਕਲੀ ਗਰੀਬਾਂ ਦਾ ਪਰਦਾਫਾਸ਼ ਹੋ ਸਕੇ।












