ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਪੂਰੀ ਦੁਨੀਆ ਲਈ ਸਿਰ ਦਰਦੀ ਬਣਦਾ ਜਾ ਰਿਹਾ ਹੈ। ਅਫਰੀਕਾ ਮਹਾਂਦੀਪ ਦੇ ਦੇਸ਼ਾਂ ਤੋਂ ਸ਼ੁਰੂ ਹੋਇਆ ਕੋਰੋਨਾ ਦਾ ਨਵਾਂ ਰੂਪ ਹੁਣ ਹੌਲੀ ਹੌਲੀ ਪੂਰੀ ਦੁਨੀਆ ਵਿੱਚ ਪੈਰ ਪਸਾਰ ਰਿਹਾ ਹੈ। ਕੋਵਿਡ-19 ਦੀ ਗੱਲ ਕਰੀਏ ਤਾਂ ਡੈਲਟਾ ਵੇਰੀਐਂਟ ਦੁਨੀਆ ਭਰ ਵਿਚ ਤਬਾਹੀ ਦਾ ਕਾਰਨ ਬਣਿਆ। ਇਹ ਨਾ ਸਿਰਫ ਤੇਜ਼ੀ ਨਾਲ ਇਨਫੈਕਟਿਡ ਕਰ ਰਿਹਾ ਸੀ ਬਲਕਿ ਹਲਕੇ ਤੋਂ ਦਰਮਿਆਨੇ ਲੱਛਣਾਂ ‘ਚ ਤੇਜ਼ ਬੁਖਾਰ, ਲਗਾਤਾਰ ਖੰਘ, ਸਾਹ ਲੈਣ ਵਿਚ ਤਕਲੀਫ਼, ਛਾਤੀ ਵਿਚ ਦਰਦ ਤੇ ਘੱਟ ਬਲੱਡ ਪ੍ਰੈਸ਼ਰ ਵਰਗੇ ਸੰਕੇਤ ਦੇਖੇ ਗਏ।ਹੁਣ ਕੋਵਿਡ ਦੇ ਨਵੇਂ ਵੇਰੀਐਂਟ ਓਮੀਕ੍ਰੋਨ ‘ਚ ਮਾਹਰਾਂ ਨੇ ਗੰਭੀਰਤਾ ਦੇ ਪੱਧਰ, ਲਾਗ ਦੇ ਫੈਲਣ ਤੇ ਇਸਦੇ ਲੱਛਣਾਂ ‘ਚ ਮਹੱਤਵਪੂਰਨ ਤਬਦੀਲੀਆਂ ਵੇਖੀਆਂ ਹਨ।
ਇਹ ਦੇਖਦੇ ਹੋਏ ਕਿ ਨਵੀਂ ਸਟ੍ਰੇਨ ‘ਚ ਸਪਾਈਕ ਪ੍ਰੋਟੀਨ ‘ਚ 30 ਤੋਂ ਜ਼ਿਆਦਾ ਮਿਊਟੇਸ਼ਨ ਹਨ, ਜੋ ਕਿ ਕਿਸੇ ਵੀ ਹੋਰ ਪਿਛਲੀ ਸਟ੍ਰੇਨ ਤੋਂ ਅਲੱਗ ਹੈ, ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵੈਕਸੀਨ ਇਮਿਊਨਿਟੀ ਤੋਂ ਬਚ ਸਕਦਾ ਹੈ, ਇਹੀ ਵਜ੍ਹਾ ਹੈ ਕਿ ਇਹ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਹਾਲਾਂਕਿ, ਦੁਨੀਆ ਭਰ ਵਿਚ ਹੁਣ ਤਕ ਦੇਖੇ ਗਏ ਮਾਮਲੇ ਬੇਹੱਦ ਹਲਕੇ ਹਨ। WHO ਅਨੁਸਾਰ, SARS-CoV-2 ਦਾ ਨਵਾਂ ਵੇਰੀਐਂਟ ਉਨ੍ਹਾਂ ਲੋਕਾਂ ਨੂੰ ਆਸਾਨੀ ਨਾਲ ਇਨਫੈਕਟਿਡ ਕਰ ਸਕਦਾ ਹੈ ਜਿਹੜੇ ਪਹਿਲਾਂ ਹੀ ਕੋਵਿਡ ਨਾਲ ਇਨਫੈਕਟਿਡ ਹੋ ਚੁੱਕੇ ਹਨ ਜਾਂ ਪੂਰੀ ਵੈਕਸੀਨ ਲਗਵਾ ਚੁੱਕੇ ਹਨ। ਇਹ ਵੀ ਦੱਸਿਆ ਕਿ ਓਮੀਕ੍ਰੋਨ ਡੈਲਟਾ ਨਾਲੋਂ ਹਲਕਾ ਹੈ।ਡਾਕਟਰਾਂ ਤੇ ਵਿਗਿਆਨੀਆਂ ਨੇ ਕੁਝ ਲੱਛਣਾਂ ਤੇ ਸੰਕੇਤਾਂ ਵੱਲ ਇਸ਼ਾਰਾ ਕੀਤਾ ਹੈ:
1 ਕਮਜ਼ੋਰੀ
2 ਗਲੇ ‘ਚ ਖਾਰਸ਼
3 ਰਾਤ ਨੂੰ ਪਸੀਨਾ ਆਉਣਾ ਤੇ ਸਰੀਰ ‘ਚ ਦਰਦ ਹੋਣਾ
4 ਸੁੱਕੀ ਖੰਘ