June 5, 2026, 3:52 am
----------- Advertisement -----------
HomeNewsEducationਸੀਬੀਐਸਈ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ 2023 ਲਈ ਸੈਂਪਲ...

ਸੀਬੀਐਸਈ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ 2023 ਲਈ ਸੈਂਪਲ ਪੇਪਰ ਕੀਤੇ ਜਾਰੀ

Published on

----------- Advertisement -----------

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ 2023 ਲਈ ਸੈਂਪਲ ਪੇਪਰ ਜਾਰੀ ਕੀਤੇ ਹਨ। ਇਸ ਵਿੱਚ ਪ੍ਰੀਖਿਆ ਪੈਟਰਨ ਅਤੇ ਮਾਰਕਿੰਗ ਸਕੀਮ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੋ ਵਿਦਿਆਰਥੀ ਸਾਲ 2023 ਵਿੱਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਜਾ ਰਹੇ ਹਨ, ਉਹ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀ ਅਧਿਕਾਰਤ ਵੈੱਬਸਾਈਟ cbse.gov.in ਜਾਂ cbseacademic.nic ‘ਤੇ ਜਾ ਕੇ ਸੈਂਪਲ ਪੇਪਰ ਨੂੰ ਚੈੱਕ ਅਤੇ ਡਾਊਨਲੋਡ ਕਰ ਸਕਦੇ ਹਨ।
ਇਸ ਵਾਰ ਬੋਰਡ ਨੇ ਪ੍ਰਸ਼ਨ ਪੱਤਰ ਵਿੱਚ ਕਾਫੀ ਬਦਲਾਅ ਕੀਤੇ ਹਨ। ਇਸ ਵਿੱਚ ਕੁੱਲ ਅੰਕ 80 ਰਹਿਣਗੇ ਪਰ ਪ੍ਰਸ਼ਨਾਂ ਦਾ ਪੈਟਰਨ ਬਦਲ ਦਿੱਤਾ ਗਿਆ ਹੈ। ਬੋਰਡ ਵੱਲੋਂ 10ਵੀਂ ਜਮਾਤ ਵਿੱਚ ਹੁਨਰ(Skill) ਅਧਾਰਤ ਪ੍ਰਸ਼ਨ, ਕੇਸ ਅਤੇ ਡੇਟਾ ਅਧਾਰਤ ਪ੍ਰਸ਼ਨ ਰੱਖੇ ਗਏ ਹਨ। ਸਾਇੰਸ, ਸੋਸ਼ਲ ਸਾਇੰਸ, ਮੈਥਸ ਬੇਸਿਕ, ਮੈਥਸ ਸਟੈਂਡਰਡ, ਪੰਜਾਬੀ, ਅੰਗਰੇਜ਼ੀ, ਹਿੰਦੀ ਵਰਗੇ ਮਹੱਤਵਪੂਰਨ ਵਿਸ਼ਿਆਂ ਲਈ 80 ਅੰਕਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ। ਇਸ ਵਾਰ ਸਾਰੇ ਮਹੱਤਵਪੂਰਨ ਵਿਸ਼ਿਆਂ ਵਿੱਚ 6 ਅੰਕਾਂ ਦਾ ਕੋਈ ਸਵਾਲ ਨਹੀਂ ਹੋਵੇਗਾ। 1 ਤੋਂ 5 ਅੰਕਾਂ ਦੇ ਸਵਾਲ ਹੋਣਗੇ। ਪ੍ਰਸ਼ਨਾਂ ਵਿੱਚ ਮਲਟੀਪਲ ਚੁਆਇਸ ਪ੍ਰਸ਼ਨ, ਬਹੁਤ ਛੋਟੇ, ਛੋਟੇ ਉੱਤਰ, ਲੰਬੇ ਉੱਤਰ ਅਤੇ ਹੁਨਰ(skilled), ਡੇਟਾ ਅਤੇ ਕੇਸ ਅਧਾਰਤ ਪ੍ਰਸ਼ਨ, ਵਿਗਿਆਨ ਅਤੇ ਗਣਿਤ ਵਿੱਚ ਕੇਸ ਅਤੇ ਡੇਟਾ ਅਧਾਰਤ ਪ੍ਰਸ਼ਨ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਆਵਾਜਾਈ ਖੇਤਰ ਵਿੱਚ ਇਤਿਹਾਸਕ ਉਪਰਾਲਾ, ਆਵਾਜਾਈ, ਭਰੋਸੇਯੋਗਤਾ ਅਤੇ ਸੂਬੇ ਦੇ ਮਾਲੀਏ ਵਿੱਚ ਕਰੇਗਾ ਸੁਧਾਰ: ਹਰਪਾਲ ਸਿੰਘ ਚੀਮਾ

*ਚੰਡੀਗੜ੍ਹ, 12 ਅਪ੍ਰੈਲ 2026*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸਕੂਲ ਹਾਜ਼ਰੀ ‘ਤੇ ਸਖ਼ਤੀ: ਹੁਣ ਹਰ ਗੈਰਹਾਜ਼ਰੀ ਦੀ ਖ਼ਬਰ ਮਾਪਿਆਂ ਤੱਕ

“ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਦੇ ਤਹਿਤ, ਸਰਕਾਰ ਨੇ ਬੱਚਿਆਂ ਦੇ ਭਵਿੱਖ ਅਤੇ ਤੰਦਰੁਸਤੀ ਨੂੰ...

ਸੀਮਤ ਕਵਰੇਜ ਤੋਂ ਸੂਬਾ ਪੱਧਰੀ ਪਹੁੰਚ ਤੱਕ, ਘੱਟ ਗਿਣਤੀ ਸਕਾਲਰਸ਼ਿਪ ਪ੍ਰੋਗਰਾਮ ਦਾ ਸਾਰੇ ਜ਼ਿਲਿ੍ਹਆਂ ਵਿੱਚ ਕੀਤਾ ਵਿਸਥਾਰ : ਡਾ. ਬਲਜੀਤ ਕੌਰ

*ਚੰਡੀਗੜ੍ਹ / ਐਸ.ਏ.ਐਸ. ਨਗਰ, 25 ਮਾਰਚ 2026*ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ...

40 ਸਾਲਾਂ ਬਾਅਦ ਪੰਜਾਬ ਨੂੰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-13 ਦੀ ਮੇਜ਼ਬਾਨੀ ਵੀ ਮਿਲੀ-ਭਗਵੰਤ ਸਿੰਘ ਮਾਨ

*ਚੰਡੀਗੜ੍ਹ, 24 ਮਾਰਚ 2026*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਸ਼ਾਨਦਾਰ ਚਾਰ...

ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ

*ਚੰਡੀਗੜ੍ਹ, 11 ਮਾਰਚ 2026* :ਸੂਬੇ ਦੇ ਮਜ਼ਬੂਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਤੀਜੇ ਦਰਜੇ ਦੇ...

ਐਲ.ਪੀ.ਜੀ. ਸੰਕਟ ’ਤੇ ਲੋਕ ਸਭਾ ’ਚ ਵਿਰੋਧੀ ਧਿਰ ਦਾ ਪ੍ਰਦਰਸ਼ਨ, ਕਾਰਵਾਈ 12 ਵਜੇ ਤੱਕ ਲਈ ਮੁਲਤਵੀ

ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਲੋਕ ਸਭਾ ਵਿਚ ਹੰਗਾਮਾ ਕਰ ਦਿੱਤਾ।...

ਪੰਜਾਬ ਬਜਟ 2026-27: ਸਕੂਲਾਂ ਦੇ ਬੁਨਿਆਦੀ ਢਾਂਚੇ ਲਈ 690 ਕਰੋੜ ਤੇ ਸਿੱਖਿਆ ਖੇਤਰ ਲਈ 19,279 ਕਰੋੜ ਰੁਪਏ ਦਾ ਬਜਟ ਅਲਾਟ

ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਧਾਨ ਸਭਾ ਵਿਚ ਆਪਣੇ ਪੰਜ ਸਾਲਾਂ ਦੇ ਕਾਰਜਕਾਲ...

ਕੇਸਰੀ ਪੱਗ ਬੰਨ੍ਹ ਨਾਇਬ ਸੈਣੀ ਨੇ ਪੇਸ਼ ਕੀਤਾ 12 ਵਾਂ ਬਜਟ 

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2026-27 ਦਾ ਰਾਜ ਬਜਟ ਪੇਸ਼ ਕੀਤਾ।...