August 10, 2026, 12:44 am
----------- Advertisement -----------
HomeNewsBreaking NewsCBSE ਬੋਰਡ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ, ਵਿਦਿਆਰਥੀਆਂ ਲਈ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ

CBSE ਬੋਰਡ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ, ਵਿਦਿਆਰਥੀਆਂ ਲਈ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ

Published on

----------- Advertisement -----------

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਸੀਬੀਐਸਈ ਕਲਾਸ 12 ਦੇ ਵਿਦਿਆਰਥੀ ਪਹਿਲੇ ਦਿਨ ਐਂਟਰਪ੍ਰੀਨਿਓਰਸ਼ਿਪ, ਕੋਕਬੋਰੋਕ, ਕੈਪੀਟਲ ਮਾਰਕੀਟ ਓਪਰੇਸ਼ਨਜ਼ ਅਤੇ ਫਿਜ਼ੀਕਲ ਐਕਟੀਵਿਟੀ ਇੰਸਟ੍ਰਕਟਰ ਦੀ ਪ੍ਰੀਖਿਆ ਦੇਣਗੇ। ਜਦੋਂ ਕਿ ਪਹਿਲੇ ਦਿਨ 10ਵੀਂ ਜਮਾਤ ਦੇ ਵਿਦਿਆਰਥੀ ਚਿਤਰਕਲਾ ‘ਚ ਗੁਰੂੰਗ, ਰਾਏ, ਤਮਾਂਗ ਅਤੇ ਸ਼ੇਰਪਾ ਦੀ ਪ੍ਰੀਖਿਆ ਦੇਣਗੇ।
ਸੀਬੀਐਸਈ ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਣਗੀਆਂ। ਹਾਲਾਂਕਿ, ਕੁਝ ਪ੍ਰੀਖਿਆਵਾਂ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਲਈਆਂ ਜਾਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ, 2024 ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 2 ਅਪ੍ਰੈਲ, 2024 ਤੱਕ ਕਰਵਾਈਆਂ ਜਾਣਗੀਆਂ।


ਬੋਰਡ ਨੇ ਪ੍ਰੀਖਿਆ ਵਾਲੇ ਦਿਨ ਵਿਦਿਆਰਥੀਆਂ ਲਈ ਕੁਝ ਮੁੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ:

  • ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਮੇਂ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਪਹੁੰਚਣਾ
  • CBSE ਐਡਮਿਟ ਕਾਰਡ ਤੋਂ ਬਿਨਾਂ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
  • ਇਮਤਿਹਾਨ ਕਮਰੇ ਵਿੱਚ ਕਿਸੇ ਵੀ ਤਰਾਂ ਦੇ ਸਮਾਨ ਨੂੰ ਸਾਂਝਾ ਕਰਨ ਦੀ ਆਗਿਆ ਨਹੀਂ ਹੋਵੇਗੀ ਇਸ ਲਈ ਵਿਦਿਆਰਥੀ ਆਪਣੀ ਖੁਦ ਦੀ ਸਟੇਸ਼ਨਰੀ ਲੈ ਕੇ ਆਉਣ।
  • ਪ੍ਰੀਖਿਆ ਹਾਲ ਵਿੱਚ ਕੋਈ ਵੀ ਅਣਅਧਿਕਾਰਤ ਸਮੱਗਰੀ ਨਾ ਲਿਆਂਦੀ ਜਾਵੇ।
  • ਬੋਰਡ ਨੇ ਇਹ ਵੀ ਕਿਹਾ ਹੈ ਕਿ ਸਾਰੇ ਭਾਰਤ ਅਤੇ ਹੋਰ ਦੇਸ਼ਾਂ ਦੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਥਾਨਕ ਹਾਲਾਤ, ਆਵਾਜਾਈ, ਮੌਸਮ ਦੀ ਸਥਿਤੀ, ਦੂਰੀ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੇਰੇ 10 ਵਜੇ ਜਾਂ ਇਸ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਪਹੁੰਚਣ ਲਈ ਉਸ ਅਨੁਸਾਰ ਯੋਜਨਾ ਬਣਾਉਣ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ ਜੋ ਸਵੇਰੇ 10 ਵਜੇ ਪ੍ਰੀਖਿਆ ਕੇਂਦਰ ‘ਤੇ ਪਹੁੰਚਣਗੇ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਭਾਜਪਾ ਦੇ ਬਿਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ...

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ); 8 ਅਗਸਤ 2026:ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਪੰਜਾਬ...

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ’ਤੇ ਕੀਤਾ ਵਾਰ; ‘ਗੈਂਗਸਟਰਾਂ ’ਤੇ ਵਾਰ’ ਤਹਿਤ 58,000 ਤੋਂ ਵੱਧ ਅਪਰਾਧੀਆਂ ਖ਼ਿਲਾਫ਼ ਕਾਰਵਾਈ

ਮੋਹਾਲੀ (ਐੱਸ.ਏ.ਐੱਸ. ਨਗਰ); 08 ਅਗਸਤ 2026:ਪੰਜਾਬ ਪੁਲਿਸ ਦਾ ਪ੍ਰਮੁੱਖ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ’ਤੇ ਵਾਰ’...

ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ ਨੇ ‘ਹਮਾਰੇ ਰਾਮ’ ਨਾਟਕ ਨੂੰ ਹੋਰ ਵੀ ਸ਼ਾਨਦਾਰ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 8 ਅਗਸਤ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ CM ਮਾਨ ਨੇ ਗਵਰਨਰ ਕਟਾਰੀਆ ਨੂੰ ਲਿਖਿਆ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ, ਜਿਸ ਵਿਚ...

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...