CISCE ਨੇ ICSE ਅਤੇ ISC ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਦੀ ਸਮਾਂ ਸਾਰਣੀ ਘੋਸ਼ਿਤ ਕਰ ਦਿੱਤੀ ਹੈ। ਕੌਂਸਲ ਫ਼ਾਰ ਦ ਇੰਡਿਯਨ ਸਕੂਲ ਸਰਟੀਫਿਕੇਟ ਐਗਜੇਮਿਨੇਸ਼ਨ (ਸੀਆਈਐਸਸੀਈ) ਨੇ 3 ਮਾਰਚ, 2022 ਨੂੰ 10ਵੀਂ ਜਮਾਤ ਦੇ ICSE ਅਤੇ ਜਮਾਤ 12 ਯਾਨੀ ISC ਦੇ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਸੀ। ਜਿਸ ਤੋਂ ਬਾਅਦ ਇਸ ਵਿਚ ਕੁਝ ਬਦਲਾਅ ਕੀਤੇ ਜਾਣ ਤੋਂ ਬਾਅਦ ਅਗਲੀ ਸਵੇਰ ਦੁਬਾਰਾ ਤੋਂ ਡੇਟ ਸ਼ੀਟ ਜਾਰੀ ਕੀਤੀ ਗਈ। 10ਵੀਂ ਜਮਾਤ ਦੀਆਂ ਕੁਝ ਤਰੀਕਾਂ ਹੀ ਬਦਲੀਆਂ ਗਈਆਂ। ISC ਕਲਾਸ 12 ਦੀ ਡੇਟਸ਼ੀਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਰੀ-ਅਪਲੋਡ ਕੀਤੇ ਨੋਟਿਸ ਅਨੁਸਾਰ ICSE ਕਲਾਸ 10 ਸਮੈਸਟਰ 2 ਬੋਰਡ ਪ੍ਰੀਖਿਆ ਲਈ ਨਵੀਆਂ ਤਰੀਕਾਂ ਹੇਠਾਂ ਦਿੱਤੀਆਂ ਗਈਆਂ ਹਨ।
ਨਵੀ ਡੇਟ ਸ਼ੀਟ ਦੀ ਮੁਤਾਬਿਕ ਅੰਗਰੇਜ਼ੀ ਭਾਸ਼ਾ – ਅੰਗਰੇਜ਼ੀ ਪੇਪਰ 1 ਸੋਮਵਾਰ, 25 ਅਪ੍ਰੈਲ ਨੂੰ ਹੋਵੇਗਾ ਲਿਟਰੇਟਰ ਇਨ ਇੰਗਲਿਸ਼ – ਅੰਗਰੇਜ਼ੀ ਪੇਪਰ 2, ਮੰਗਲਵਾਰ 26 ਅਪ੍ਰੈਲ ਨੂੰ ਹੋਵੇਗਾ, ਹਿਸਟਰੀ ਅਤੇ ਸਿਵਿਕਸ – ਐੱਚਸੀਜੀ ਪੇਪਰ 1, ਵੀਰਵਾਰ 28 ਅਪ੍ਰੈਲ ਨੂੰ ਹੋਵੇਗਾ,ਮੈਥੇਮੈਟਿਕਸ – ਮੰਗਲਵਾਰ 2 ਮਈ ਨੂੰ ਹੋਵੇਗਾ, ਜਿਓਗਰਾਫੀ – ਐੱਚਸੀਜੀ ਪੇਪਰ 2, ਵੀਰਵਾਰ 4 ਮਈ ਨੂੰ ਹੋਵੇਗਾ, ਹਿੰਦੀ – ਸ਼ੁੱਕਰਵਾਰ, 6 ਮਈ ਨੂੰ ਹੋਵੇਗਾ, ਮਿਸਟਰੀ – ਸ਼ੁੱਕਰਵਾਰ, 13 ਮਈ ਨੂੰ ਹੋਵੇਗਾ, ਬਾਇਓਲੌਜੀ – ਸੋਮਵਾਰ, 17 ਮਈ ਨੂੰ ਹੋਵੇਗਾ।
CISCE ਦੁਆਰਾ ਜਾਰੀ ਡੇਟਸ਼ੀਟ ਦੇ ਅਨੁਸਾਰ, 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਵੇਰੇ 11 ਵਜੇ ਤੋਂ ਸ਼ੁਰੂ ਹੋਣਗੀਆਂ। ਹਾਲਾਂਕਿ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਸਵੇਰੇ 10.50 ਵਜੇ ਹੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 12ਵੀਂ ਜਮਾਤ ਦੇ ਸਾਰੇ ਪੇਪਰ ਦੁਪਹਿਰ 2 ਵਜੇ ਤੋਂ ਹੋਣਗੇ, ਜਿਸ ਲਈ 1.50 ਵਜੇ ਪ੍ਰਸ਼ਨ ਪੱਤਰ ਵੰਡੇ ਜਾਣਗੇ।
----------- Advertisement -----------
CISCE ਨੇ ICSE ਜਮਾਤ 10ਵੀਂ ਅਤੇ ISC ਜਮਾਤ 12ਵੀਂ ਦੇ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਕੀਤੀ UPDATE
Published on
----------- Advertisement -----------
----------- Advertisement -----------












