ਆਰਟਸ ਨਾਲ 12ਵੀਂ ਕਰਨ ਤੋਂ ਬਾਅਦ ਕਿਹੜਾ ਕੋਰਸ ਕਰਨਾ ਚਾਹੀਦਾ ਹੈ ਇਸ ਦੀ ਸਹੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਅਤੇ ਜੇਕਰ ਵਿਦਿਆਰਥੀ ਆਰਟਸ ਨਾਲ 12ਵੀਂ ਕਰਨ ਤੋਂ ਬਾਅਦ ਭਵਿੱਖ ਵਿੱਚ ਵਧੀਆ ਕਰੀਅਰ ਬਣਾਉਣਾ ਚਾਹੁੰਦੇ ਹਨ ਪਰ ਇਹ ਸਮਝ ਨਹੀਂ ਆ ਰਿਹਾ ਕਿ ਅੱਗੇ ਕਿਹੜਾ ਕੋਰਸ ਕਰਨਾ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਬਿਹਤਰ ਕਰੀਅਰ ਲਈ ਅਜਿਹੇ ਕੋਰਸਾਂ ਬਾਰੇ ਦੱਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਬਹੁਤ ਵਧੀਆ ਕਰੀਅਰ ਬਣਾ ਸਕਦੇ ਹੋ।
ਬੀਏ (ਬੈਚਲਰ ਆਫ਼ ਆਰਟਸ)
ਬੈਚਲਰ ਆਫ਼ ਆਰਟਸ (ਬੀ.ਏ.) ਦਾ ਕੋਰਸ ਕਈ ਸਾਲਾਂ ਤੋਂ ਆਰਟਸ ਤੋਂ 12ਵੀਂ ਪਾਸ ਕਰਨ ਵਾਲਿਆਂ ਲਈ ਪਹਿਲੀ ਪਸੰਦ ਰਿਹਾ ਹੈ। ਭਾਰਤ ਵਿੱਚ ਲਗਭਗ ਹਰ ਯੂਨੀਵਰਸਿਟੀ ਇਸ ਕੋਰਸ ਦੀ ਪੇਸ਼ਕਸ਼ ਕਰਦੀ ਹੈ। ਇਸ ਵਿੱਚ ਵਿਦਿਆਰਥੀ ਅੰਗਰੇਜ਼ੀ, ਹਿੰਦੀ, ਇਤਿਹਾਸ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਅੰਤਰਰਾਸ਼ਟਰੀ ਸਬੰਧ ਆਦਿ ਵਿਸ਼ਿਆਂ ਨਾਲ ਆਨਰਜ਼ ਕਰ ਸਕਦੇ ਹਨ।
ਫੈਸ਼ਨ ਡਿਜ਼ਾਈਨਿੰਗ
ਫੈਸ਼ਨ ਉਦਯੋਗ ਬਹੁਤ ਵਧਿਆ ਵਿਕਲਪ ਹੈ। ਇਸ ਵਿੱਚ ਕਰੀਅਰ ਦੇ ਕਈ ਚੰਗੇ ਅਤੇ ਦਿਲਚਸਪ ਵਿਕਲਪ ਹਨ। NIFT ਸਮੇਤ ਕਈ ਵੱਡੀਆਂ ਸੰਸਥਾਵਾਂ ਫੈਸ਼ਨ ਡਿਜ਼ਾਈਨਿੰਗ ਕੋਰਸ ਪੇਸ਼ ਕਰਦੀਆਂ ਹਨ। ਇਸ ਖੇਤਰ ਵਿੱਚ ਬੈਚਲਰ ਡਿਗਰੀ ਦੇ ਨਾਲ ਤੁਸੀਂ ਆਪਣੇ ਕੈਰੀਅਰ ਨੂੰ ਇੱਕ ਵਧੀਆ ਦਿਸ਼ਾ ਦੇ ਸਕਦੇ ਹੋ।
BPA (ਬੈਚਲਰ ਆਫ਼ ਪਰਫਾਰਮਿੰਗ ਆਰਟਸ)
ਜੇਕਰ ਤੁਸੀਂ ਗਾਇਕੀ, ਡਾਂਸ ਜਾਂ ਐਕਟਿੰਗ ਦੇ ਸ਼ੌਕੀਨ ਹੋ, ਤਾਂ ਇਹ ਕੋਰਸ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। 12ਵੀਂ ਤੋਂ ਬਾਅਦ ਤੁਸੀਂ ਇਸ ਤੋਂ ਗ੍ਰੈਜੂਏਸ਼ਨ ਕਰ ਸਕਦੇ ਹੋ। ਇਸ ਕੋਰਸ ਵਿੱਚ ਤੁਹਾਨੂੰ ਮੁੱਖ ਤਿੰਨ ਕਲਾਵਾਂ ਸੰਗੀਤ, ਨਾਟਕ ਅਤੇ ਨ੍ਰਿਤ ਸਿਖਾਇਆ ਜਾਂਦਾ ਹੈ। ਤੁਸੀਂ ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਵਿੱਚ ਮੁਹਾਰਤ ਹਾਸਲ ਕਰ ਸਕਦੇ ਹੋ। ਬੈਚਲਰ ਆਫ ਪਰਫਾਰਮਿੰਗ ਆਰਟਸ ਕਰਨ ਤੋਂ ਬਾਅਦ ਤੁਸੀਂ ਇੱਕ ਅਭਿਨੇਤਾ, ਕੋਰੀਓਗ੍ਰਾਫਰ, ਡਾਂਸਰ ਜਾਂ ਗਾਇਕ ਬਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੀ ਐਕਟਿੰਗ ਅਤੇ ਡਾਂਸਿੰਗ ਦੀ ਅਕੈਡਮੀ ਵੀ ਚਲਾ ਸਕਦੇ ਹੋ।
BA LLB (ਬੈਚਲਰ ਆਫ਼ ਆਰਟਸ + ਐਲਐਲਬੀ)
ਬੈਚਲਰ ਆਫ਼ ਆਰਟਸ + ਐਲਐਲਬੀ ਆਰਟਸ ਤੋਂ 12ਵੀਂ ਪਾਸ ਕਰਨ ਤੋਂ ਬਾਅਦ ਪੰਜ ਸਾਲਾਂ ਦਾ ਏਕੀਕ੍ਰਿਤ ਕੋਰਸ ਹੈ, ਜਿਸ ਵਿੱਚ ਬੈਚਲਰ ਆਫ਼ ਆਰਟਸ ਅਤੇ ਐਲਐਲਬੀ ਨੂੰ ਜੋੜਿਆ ਜਾਂਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਕਿ 12ਵੀਂ ਜਮਾਤ ਤੋਂ ਬਾਅਦ ਤੁਸੀਂ ਕਾਨੂੰਨ ਦੇ ਖੇਤਰ ਵਿੱਚ ਕਰੀਅਰ ਬਣਾਉਣਾ ਹੈ, ਤਾਂ ਇਹ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਹੈ।ਹਾਲਾਂਕਿ, ਤੁਸੀਂ ਵੱਖਰੇ ਤੌਰ ‘ਤੇ ਐਲਐਲਬੀ ਵੀ ਕਰ ਸਕਦੇ ਹੋ, ਪਰ ਇਸਦੇ ਲਈ ਗ੍ਰੈਜੂਏਟ ਹੋਣਾ ਜ਼ਰੂਰੀ ਹੈ।
BJMC (ਬੈਚਲਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ)
12ਵੀਂ ਤੋਂ ਬਾਅਦ ਇਹ ਕੋਰਸ ਤੁਹਾਡੇ ਲਈ ਬਿਹਤਰ ਵਿਕਲਪ ਹੋ ਸਕਦਾ ਹੈ। ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦੇ ਵੱਧ ਰਹੇ ਕ੍ਰੇਜ਼ ਵਿੱਚ ਮੀਡੀਆ ਸਭ ਤੋਂ ਵੱਧ ਗ੍ਰੋ ਵਾਲਾ ਖੇਤਰ ਹੈ। ਇਸ ਲਈ ਜੇਕਰ ਤੁਸੀਂ ਮੀਡੀਆ ਵਿੱਚ ਕਰੀਅਰ ਬਣਾਉਣ ਲਈ ਸੋਚ ਰਹੇ ਹੋ ਤਾ ਇਹ ਇੱਕ ਬਿਹਤਰ ਕੋਰਸ ਹੈ। ਬੈਚਲਰ ਆਫ਼ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਕਰਨ ਤੋਂ ਬਾਅਦ ਤੁਸੀਂ ਇੱਕ ਨਿਊਜ਼ ਰਿਪੋਰਟਰ, ਮੈਗਜ਼ੀਨ ਲੇਖਕ, ਮੀਡੀਆ ਖੋਜਕਰਤਾ, ਫੋਟੋ ਜਰਨਲਿਸਟ ਬਣ ਸਕਦੇ ਹੋ ਅਤੇ ਤੁਸੀਂ ਇੱਕ ਨਿਊਜ਼ ਐਂਕਰ ਵੀ ਬਣ ਸਕਦੇ ਹੋ।
----------- Advertisement -----------
12ਵੀਂ ਆਰਟਸ ਨਾਲ ਕਰਨ ਤੋਂ ਬਾਅਦ ਇਨ੍ਹਾਂ ਪੰਜ ਕੋਰਸ ਨਾਲ ਬਣਾ ਸਕਦੇ ਹੋ ਵਧੀਆ ਕਰੀਅਰ
Published on
----------- Advertisement -----------
----------- Advertisement -----------












