ਯੂ.ਪੀ. ਬੋਰਡ ਨੇ 12ਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਯੂਪੀ ਵਿੱਚ ਚੱਲ ਰਹੀਆਂ ਹਾਈ ਸਕੂਲ ਅਤੇ ਇੰਟਰਮੀਡੀਏਟ ਪ੍ਰੀਖਿਆਵਾਂ-2022 ਦੇ ਛੇਵੇਂ ਦਿਨ, ਬੁੱਧਵਾਰ ਨੂੰ ਪ੍ਰੀਖਿਆ ਤੋਂ ਪਹਿਲਾਂ ਇੰਟਰਮੀਡੀਏਟ ਅੰਗਰੇਜ਼ੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ। ਅੰਗਰੇਜ਼ੀ ਦੀ ਪ੍ਰੀਖਿਆ ਸੂਬੇ ਦੇ 75 ਜ਼ਿਲ੍ਹਿਆਂ ਵਿੱਚ ਦੂਜੀ ਸ਼ਿਫਟ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਹੋਣੀ ਸੀ।
ਵਿਨੇ ਕੁਮਾਰ ਪਾਂਡੇ, ਨਿਰਦੇਸ਼ਕ (ਸੈਕੰਡਰੀ ਸਿੱਖਿਆ) ਨੇ ਪੁਸ਼ਟੀ ਕਰਦੇ ਹੋਏ ਸੂਚਿਤ ਕੀਤਾ ਕਿ ਬਲੀਆ ਵਿੱਚ ਇੰਟਰਮੀਡੀਏਟ ਅੰਗਰੇਜ਼ੀ ਪ੍ਰੀਖਿਆ ਦੀ ਲੜੀ 316 ਈਡੀ ਅਤੇ 316 ਈਆਈ ਦੇ “ਪੇਪਰ ਲੀਕ ਹੋਣ ਦੇ ਸ਼ੱਕ” ਦੇ ਅਧਾਰ ‘ਤੇ 24 ਜ਼ਿਲ੍ਹਿਆਂ ਵਿੱਚ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ ਅਤੇ ਪ੍ਰਸ਼ਨ ਪੱਤਰਾਂ ਦੀ ਇਹ ਲੜੀ ਇਨ੍ਹਾਂ 24 ਜ਼ਿਲ੍ਹਿਆਂ ਵਿੱਚ ਭੇਜੀ ਗਈ ਸੀ। ਉਨ੍ਹਾਂ ਕਿਹਾ, “ਇਨ੍ਹਾਂ 24 ਜ਼ਿਲ੍ਹਿਆਂ ਵਿੱਚ ਹੋਣ ਵਾਲੀ ਅੰਗਰੇਜ਼ੀ ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।”
----------- Advertisement -----------
ਯੂ.ਪੀ ‘ਚ 12ਵੀਂ ਜਮਾਤ ਦਾ ਪ੍ਰਸ਼ਨ ਪੱਤਰ ਲੀਕ, ਪ੍ਰੀਖਿਆ ਰੱਦ
Published on
----------- Advertisement -----------
----------- Advertisement -----------












