ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਫਿਟਨੈੱਸ ਟ੍ਰੇਨਰ ਨੂਪੁਰ ਸ਼ਿਖਰੇ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਦੋਵੇਂ ਅੱਜ ਕੋਰਟ ਮੈਰਿਜ ਕਰਨਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਆਮਿਰ ਦੀਆਂ ਦੋਵੇਂ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਨੂੰ ਹਲਦੀ ਸਮਾਰੋਹ ‘ਚ ਇਕੱਠੇ ਦੇਖਿਆ ਗਿਆ। ਦੋਵੇਂ ਨੌਵਾਰੀ ਸਾੜੀ (ਮਹਾਰਾਸ਼ਟਰੀ ਸਾੜੀ) ਪਹਿਨੇ ਹੋਏ ਨਜ਼ਰ ਆਈਆਂ।ਨੂਪੁਰ ਨੇ ਇੱਕ ਰਸਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਸ ‘ਚ ਉਹ ਅਤੇ ਆਇਰਾ ਇਕ-ਦੂਜੇ ਨੂੰ ਕੁਝ ਖੁਆਉਂਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਕੋਰਟ ਮੈਰਿਜ ਤੋਂ ਬਾਅਦ 8 ਜਨਵਰੀ ਨੂੰ ਰਾਜਸਥਾਨ ਦੇ ਉਦੈਪੁਰ ‘ਚ ਡੈਸਟੀਨੇਸ਼ਨ ਵੈਡਿੰਗ ਹੋਵੇਗੀ। ਇਸ ਦੇ ਨਾਲ ਹੀ 13 ਜਨਵਰੀ ਨੂੰ ਮੁੰਬਈ ਦੇ ਮਸ਼ਹੂਰ ਜੀਓ ਵਰਲਡ ਸੈਂਟਰ ‘ਚ ਰਿਸੈਪਸ਼ਨ ਹੋਵੇਗੀ। ਰਿਸੈਪਸ਼ਨ ‘ਚ ਬਾਲੀਵੁੱਡ ਸਿਤਾਰੇ ਸ਼ਿਰਕਤ ਕਰਨਗੇ।
ਆਮਿਰ ਨੂੰ ਮੰਗਲਵਾਰ ਰਾਤ ਸਾਇਰਾ ਬਾਨੋ ਅਤੇ ਸਲਮਾਨ ਦੇ ਘਰ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਆਮਿਰ ਉਨ੍ਹਾਂ ਨੂੰ ਵਿਆਹ ਦਾ ਸੱਦਾ ਦੇਣ ਗਏ ਸਨ। ਆਮਿਰ ਮਾਂ ਜ਼ੀਨਤ ਹੁਸੈਨ, ਭੈਣ ਨਿਖਤ ਖਾਨ ਅਤੇ ਸਾਬਕਾ ਪਤਨੀ ਕਿਰਨ ਰਾਓ ਨਾਲ ਸਾਇਰਾ ਬਾਨੋ ਦੇ ਘਰ ਪਹੁੰਚੇ। ਸਾਰਿਆਂ ਨੇ ਮਿਲ ਕੇ ਨਵਾਂ ਸਾਲ ਦਾ ਜਸ਼ਨ ਵੀ ਮਨਾਇਆ। ਸਾਇਰਾ ਬਾਨੋ ਨੇ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
----------- Advertisement -----------
ਆਮਿਰ ਖਾਨ ਦੀ ਧੀ Ira ਅੱਜ ਨੂਪੁਰ ਸ਼ਿਖਰੇ ਨਾਲ ਕਰਵਾਏਗੀ ਕੋਰਟ ਮੈਰਿਜ, ਉਦੈਪੁਰ ‘ਚ ਹੋਵੇਗੀ ਡੇਸਟੀਨੇਸ਼ਨ ਵੈਡਿੰਗ
Published on
----------- Advertisement -----------
----------- Advertisement -----------












