ਅਦਾਕਾਰਾ ਰਵੀਨਾ ਟੰਡਨ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਕਰਮਾ ਕਾਲਿੰਗ’ ਦੀ ਰਿਲੀਜ਼ ਤੋਂ ਪਹਿਲਾਂ ਮਹਾਦੇਵ ਦਾ ਆਸ਼ੀਰਵਾਦ ਲੈਣ ਮੰਦਰ ਪਹੁੰਚੀ। ਰਵੀਨਾ ਨੂੰ ਆਪਣੀ ਬੇਟੀ ਰਾਸ਼ਾ ਥਡਾਨੀ ਨਾਲ ਗੁਜਰਾਤ ਦੇ ਸੋਮਨਾਥ ਜਯੋਤਿਰਲਿੰਗ ਮੰਦਿਰ ‘ਚ ਦੇਖਿਆ ਗਿਆ। ਮਾਂ-ਧੀ ਨੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

ਰਵੀਨਾ ਆਪਣੀ ਬੇਟੀ ਦੇ ਨਾਲ ਮਹਾਦੇਵ ਦੀ ਭਗਤੀ ‘ਚ ਲੀਨ ਨਜ਼ਰ ਆਈ। ਰਵੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਦੋਵੇਂ ਸੋਮਨਾਥ ਪੂਜਾ ਕਰਦੇ ਨਜ਼ਰ ਆ ਰਹੇ ਹਨ। ਮੱਥੇ ‘ਤੇ ਸ਼ਿਵ ਤਿਲਕ ਵੀ ਲੱਗਿਆ ਹੋਇਆ ਹੈ।

ਦੱਸ ਦਈਏ ਕਿ ਰਾਸ਼ਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੰਦਰ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰਵੀਨਾ ਨੂੰ ਅਕਸਰ ਆਪਣੀ ਬੇਟੀ ਨਾਲ ਮੰਦਰ ‘ਚ ਦੇਖਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਦੋਵੇਂ ਤਾਮਿਲਨਾਡੂ ਸਥਿਤ ਰਾਮੇਸ਼ਵਰਮ ਮੰਦਰ ਵੀ ਗਏ ਸਨ।














