ਅਦਾਕਾਰਾ ਸ਼ੁਭਾ ਖੋਟੇ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਅਦਾਕਾਰਾ ਦੇ ਪਤੀ ਦਿਨੇਸ਼ ਬਲਸਾਵਰ ਦਾ ਦਿਹਾਂਤ ਹੋ ਗਿਆ ਹੈ। ਦਿਨੇਸ਼ ਬਲਸਾਵਰ ਨੇ ਉਮਰ ਸੰਬੰਧੀ ਬੀਮਾਰੀ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਸ਼ੁਭਾ ਖੋਟੇ ਨੇ ਆਪਣੇ ਪਤੀ ਦੇ ਦਿਹਾਂਤ ਦੀ ਦੁਖਦ ਖ਼ਬਰ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ। ਉਸ ਨੇ ਪਤੀ ਦਿਨੇਸ਼ ਬਲਸਾਵਰ ਨਾਲ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਹੈ। ਇਸ ਦੇ ਨਾਲ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਲਿਖਿਆ। ਉਨ੍ਹਾਂ ਲਿਖਿਆ ਕਿ ‘ਅਸੀਂ ਦੋਵੇਂ 60 ਸਾਲ ਇਕੱਠੇ ਰਹੇ। ਸਾਲਾਂ ਦੌਰਾਨ ਅਸੀਂ ਇੱਕ ਦੂਜੇ ਨੂੰ ਕਿਹਾ, ‘ਅਸੀਂ ਇਕੱਠੇ ਬੁੱਢੇ ਹੋ ਰਹੇ ਹਾਂ ਪਰ ਸਭ ਤੋਂ ਵਧੀਆ ਅਜੇ ਹੋਣਾ ਬਾਕੀ ਹੈ। ਜੀਵਨ ਦਾ ਅੰਤਲਾ ਹਿੱਸਾ, ਜਿਸ ਲਈ ਪਹਿਲਾ ਬਣਾਇਆ ਗਿਆ ਸੀ. ਮੈਂ ਆਪਣਾ ਜੀਵਨ ਸਾਥੀ ਗੁਆ ਲਿਆ ਹੈ।’ਸ਼ੁਭਾ ਖੋਟੇ ਨੇ ਜਿਵੇਂ ਹੀ ਇਹ ਖਬਰ ਸ਼ੇਅਰ ਕੀਤੀ, ਪ੍ਰਸ਼ੰਸਕ ਉਸ ਨੂੰ ਦਿਲਾਸਾ ਦੇ ਰਹੇ ਹਨ। ਸ਼ੁਭਾ ਖੋਟੇ ਮਰਾਠੀ ਅਤੇ ਹਿੰਦੀ ਸਿਨੇਮਾ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
----------- Advertisement -----------
ਅਦਾਕਾਰਾ ਸ਼ੁਭਾ ਖੋਟੇ ਦੇ ਪਤੀ ਦਾ ਦਿਹਾਂਤ
Published on
----------- Advertisement -----------
----------- Advertisement -----------












