July 23, 2026, 1:11 pm
----------- Advertisement -----------
HomeNewsEntertainmentਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕਾ ਅਫਸਾਨਾ ਖ਼ਾਨ, ਤਸਵੀਰਾਂ ਸਾਂਝੀਆਂ...

ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕਾ ਅਫਸਾਨਾ ਖ਼ਾਨ, ਤਸਵੀਰਾਂ ਸਾਂਝੀਆਂ ਕਰ ਕਿਹਾ …

Published on

----------- Advertisement -----------

ਸਿੱਧੂ ਮੂਸੇਵਾਲਾ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਯਾਦ ਕੀਤਾ ਜਾ ਰਿਹਾ ਹੈ । ਉਸ ਨੂੰ ਯਾਦ ਕਰਕੇ ਹਰ ਅੱਖ ਨਮ ਹੋ ਰਹੀ ਹੈ । ਪਰ ਸਭ ਤੋਂ ਜਿਆਦਾ ਦੁੱਖ ਪਹੁੰਚਿਆ ਹੈ ਗਾਇਕਾ ਅਫਸਾਨਾ ਖ਼ਾਨ ਨੂੰ । ਜਿਸ ਨੇ ਆਪਣਾ ਪਿਆਰਾ ਭਰਾ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ । ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਮਿਸ ਯੂ ਵੱਡੇ ਬਾਈ, ਕੇਝ ਭਰਾ ਹੁੰਦੇ ਨੇ ਜਾਨ ਤੋਂ ਪਿਆਰੇ, ਜਿਨ੍ਹਾਂ ਤੋਂ ਬਿਨਾਂ ਰਿਹਾ ਨੀ ਜਾਂਦਾ। ਹਰ ਇੱਕ ਨੂੰ ਸਾਡੇ ਆਲਾ ਕਿਹਾ ਨਹੀਂ ਜਾਂਦਾ, ਵਾਪਸ ਆ ਜਾ ਬਾਈ’। ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਛੋਟੀ ਜਿਹੀ ਉਮਰ ‘ਚ ਹੀ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾ ਲਈ ਸੀ ।

ਉਸ ਦੇ ਗੀਤ ਪੂਰੀ ਦੁਨੀਆ ‘ਚ ਪਸੰਦ ਕੀਤੇ ਜਾਂਦੇ ਸਨ । ਮੌਤ ਤੋਂ ਬਾਅਦ ਰਿਲੀਜ਼ ਹੋਏ ਉਸ ਦੇ ਗੀਤ ਐੱਸ ਵਾਈ ਐੱਲ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਗੀਤ ਨੇ ਕਾਮਯਾਬੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਸੀ । ਸਿੱਧੂ ਮੂਸੇਵਾਲਾ ਜਿੱਥੇ ਵਧੀਆ ਆਵਾਜ਼ ਦਾ ਮਾਲਕ ਸੀ, ਉੱਥੇ ਹੀ ਵਧੀਆ ਲੇਖਣੀ ਦਾ ਵੀ ਮਾਲਕ ਸੀ । ਉਸ ਨੇ ਕੁਝ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਭੈਣ ਬਣੀ ਹੋਈ ਸੀ ਅਤੇ ਹਰ ਸਾਲ ਉਸ ਨੂੰ ਰੱਖੜੀ ਬੰਨਣ ਜਾਂਦੀ ਸੀ । ਪਰ ਸਿੱਧੂ ਦੀ ਮੌਤ ਤੋਂ ਬਾਅਦ ਅਫਸਾਨਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

CJP ਪ੍ਰਦਰਸ਼ਨ ‘ਚ ਮਹਿਲਾ ਨੂੰ ਥੱਪੜ ਮਾਰਨ ਵਾਲੇ ADCP ‘ਤੇ ਡਿੱਗੀ ਗਾਜ਼, ਹੋ ਗਿਆ ਵੱਡਾ ਐਕਸ਼ਨ

ਦਿੱਲੀ ਦੇ ਜੰਤਰ-ਮੰਤਰ ‘ਤੇ ਸੀਜੇਪੀ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਵਿਚ CJP ਪ੍ਰਦਰਸ਼ਨ...

ਪਟਿਆਲਾ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, ਇੱਕ ਦੀ ਮੌਤ

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਇੱਕ ਕੈਦੀ ਦੀ ਮੌਤ...

Lalit Modi ਨੂੰ ED ਕੇਸ ‘ਚ ਵੱਡੀ ਰਾਹਤ ! 16 ਸਾਲਾਂ ਬਾਅਦ ਹੋ ਸਕਦੀ ਹੈ ਘਰ ਵਾਪਸੀ !

 ਲਲਿਤ ਮੋਦੀ ਹੁਣ 16 ਸਾਲਾਂ ਦੇ ਅੰਤਰਾਲ ਤੋਂ ਬਾਅਦ ਭਾਰਤ ਵਾਪਸ ਆਉਣ ਦੀ ਤਿਆਰੀ...

ਕਲੇਸ਼ ਤੋਂ ਬਾਅਦ ਇੱਕਠੇ ਬੈਠੇ ਨਜਰ ਆਏ ਚੰਨੀ ਤੇ ਵੜਿੰਗ, ਦਿੱਲੀ ਬੈਠਕ ‘ਚ ਕਾਂਗਰਸ ਨੇ ਦਿਖਾਇਆ ਏਕਾ

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਬੀਤੇ ਕਈ ਦਿਨਾਂ ਤੋਂ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ...