July 2, 2026, 5:38 pm
----------- Advertisement -----------
HomeNewsEntertainmentਪਿਤਾ ਸੁਨੀਲ ਸ਼ੈੱਟੀ ਵਾਂਗ ਅਹਾਨ ਸ਼ੈੱਟੀ ਵੀ ਕਰਨ ਜਾ ਰਹੇ ਨੇ ਕੁੱਝ...

ਪਿਤਾ ਸੁਨੀਲ ਸ਼ੈੱਟੀ ਵਾਂਗ ਅਹਾਨ ਸ਼ੈੱਟੀ ਵੀ ਕਰਨ ਜਾ ਰਹੇ ਨੇ ਕੁੱਝ ਵੱਡਾ, ਜਲਦ ਕਰਨਗੇ 4 ਫਿਲਮਾਂ ਦਾ ਐਲਾਨ

Published on

----------- Advertisement -----------

ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਨੇ ਤਿੰਨ ਸਾਲ ਪਹਿਲਾਂ ਸਾਲ 2021 ਵਿੱਚ ਅਭਿਨੇਤਰੀ ਤਾਰਾ ਸੁਤਾਰੀਆ ਦੇ ਨਾਲ ਰੋਮਾਂਟਿਕ ਐਕਸ਼ਨ ਡਰਾਮੇ ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਤੇਲਗੂ ਫਿਲਮ ‘RX 100’ ਦੀ ਰੀਮੇਕ ਸੀ। ਫਿਲਮ ਨੂੰ ਪਰਦੇ ‘ਤੇ ਚੰਗਾ ਹੁੰਗਾਰਾ ਮਿਲਿਆ। ਹੁਣ ਤਿੰਨ ਸਾਲ ਬਾਅਦ ਅਹਾਨ ਇੱਕ ਵਾਰ ਫਿਰ ਤੋਂ ਜ਼ੋਰਦਾਰ ਵਾਪਸੀ ਕਰਨ ਲਈ ਤਿਆਰ ਹਨ।

ਅਹਾਨ ਨੂੰ ਆਪਣੀ ਪਹਿਲੀ ਫਿਲਮ ਤੋਂ ਹੀ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ। ਇੰਨਾ ਹੀ ਨਹੀਂ ਲੋਕਾਂ ਨੇ ਅਹਾਨ ਸ਼ੈੱਟੀ ਨੂੰ ਇੰਡਸਟਰੀ ਦੇ ਨਵੇਂ ਐਕਸ਼ਨ ਹੀਰੋ ਦੇ ਤੌਰ ‘ਤੇ ਟੈਗ ਕੀਤਾ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਅਹਾਨ ਸ਼ੈੱਟੀ ਨੂੰ ਕਿਸੇ ਫਿਲਮ ‘ਚ ਨਹੀਂ ਦੇਖਿਆ ਗਿਆ ਸੀ ਪਰ ਹੁਣ ਅਹਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਖਬਰ ਹੈ ਕਿ ਅਭਿਨੇਤਾ ਹੁਣ ਇਕ, ਦੋ ਨਹੀਂ ਸਗੋਂ 4 ਫਿਲਮਾਂ ‘ਚ ਨਜ਼ਰ ਆਉਣ ਵਾਲੇ ਹਨ।

ਅਹਾਨ ਸ਼ੈੱਟੀ ਦੇ ਕੋਲ ਇਨ੍ਹੀਂ ਦਿਨੀਂ ਚਾਰ ਵੱਡੀਆਂ ਫਿਲਮਾਂ ਹਨ, ਜਿਨ੍ਹਾਂ ਦਾ ਉਹ ਜਲਦ ਹੀ ਐਲਾਨ ਕਰਨ ਜਾ ਰਹੇ ਹਨ। ਇਨ੍ਹਾਂ ‘ਚੋਂ ਇਕ ਫਿਲਮ ਇਸ ਮਹੀਨੇ ਫਲੋਰ ‘ਤੇ ਜਾਣ ਵਾਲੀ ਹੈ। ਇਸ ਲਈ ਬਾਕੀ ਤਿੰਨ ਫਿਲਮਾਂ ਦਾ ਇਕ-ਇਕ ਕਰਕੇ ਐਲਾਨ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਚਾਰ ਫਿਲਮਾਂ ‘ਚੋਂ ਇਕ ਵੱਡੀ ਐਕਸ਼ਨ ਐਂਟਰਟੇਨਰ ਬਣਨ ਵਾਲੀ ਹੈ, ਜਿਸ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰਨ ਜਾ ਰਹੇ ਹਨ।

ਇਹ ਜਾਣਕਾਰੀ ਪਿਛਲੇ ਸਾਲ ਅਦਾਕਾਰ ਦੇ ਜਨਮਦਿਨ ‘ਤੇ ਸਾਂਝੀ ਕੀਤੀ ਗਈ ਸੀ। ਸਾਜਿਦ ਨਾਡਿਆਡਵਾਲਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲੋਕਾਂ ਨੂੰ ਦੱਸਿਆ ਸੀ ਕਿ ਉਹ ਅਹਾਨ ਸ਼ੈੱਟੀ ਨਾਲ ਇੱਕ ਵੱਡੀ ਫਿਲਮ ਦੀ ਯੋਜਨਾ ਬਣਾ ਰਹੇ ਹਨ, ਜੋ ਜਲਦੀ ਹੀ ਸ਼ੁਰੂ ਹੋ ਸਕਦੀ ਹੈ। ਅਹਾਨ ਸ਼ੈੱਟੀ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੇ ਹਨ। ਉਹ ਤਾਨੀਆ ਸ਼ਰਾਫ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ। ਇਹ ਜੋੜੀ ਪਿਛਲੇ ਸਾਲ ਟੁੱਟ ਗਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...