ਆਮਿਰ ਖਾਨ ਦੀ ਬੇਟੀ ਆਇਰਾ ਖਾਨ ਦਾ ਡੈਸਟੀਨੇਸ਼ਨ ਵੈਡਿੰਗ 6 ਤੋਂ 10 ਜਨਵਰੀ ਤੱਕ ਤਾਜ ਲੇਕ ਪੈਲੇਸ, ਉਦੈਪੁਰ ‘ਚ ਹੋਵੇਗਾ। ਬੀਤੇ ਸ਼ੁੱਕਰਵਾਰ ਨੂੰ ਇਹ ਜੋੜਾ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਵਿਆਹ ਵਾਲੀ ਥਾਂ ‘ਤੇ ਪਹੁੰਚ ਗਿਆ ਹੈ। ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਉਦੈਪੁਰ ਦੇ ਤਾਜ ਲੇਕ ਪੈਲੇਸ ‘ਚ ਪਹੁੰਚ ਕੇ ਆਇਰਾ ਦੀ ਸੱਸ ਪ੍ਰੀਤਮ ਸ਼ਿਖਰੇ ਅਤੇ ਚਚੇਰੀ ਭੈਣ ਮੈਰੀ ਨੇ ਸਥਾਨਕ ਕਲਾਕਾਰਾਂ ਨਾਲ ਫਿਲਮ ‘ਪੀਕੇ’ ਦੇ ਗੀਤ ‘ਤੇ ਡਾਂਸ ਕੀਤਾ। ਇਸ ਦੌਰਾਨ ਆਇਰਾ ਆਪਣੇ ਫੋਨ ਤੋਂ ਵੀਡੀਓ ਰਿਕਾਰਡ ਕਰਦੀ ਨਜ਼ਰ ਆਈ। ਸ਼ਾਮ ਨੂੰ ਵੀ ਪਰਿਵਾਰਕ ਮੈਂਬਰਾਂ ਨੇ ਸਥਾਨਕ ਕਲਾਕਾਰਾਂ ਦੇ ਸੰਗੀਤ ਨਾਲ ਰਾਤ ਦੇ ਖਾਣੇ ਦਾ ਆਨੰਦ ਮਾਣਿਆ।
13 ਜਨਵਰੀ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ‘ਚ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਸ ਰਿਸੈਪਸ਼ਨ ‘ਚ ਸਲਮਾਨ, ਸ਼ਾਹਰੁਖ, ਅਮਿਤਾਭ ਬੱਚਨ ਦੇ ਨਾਲ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰ ਸਕਦੀਆਂ ਹਨ।












