ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣਾ ਜਨਮਦਿਨ 1 ਨਵੰਬਰ ਨੂੰ ਮਨਾ ਰਹੀ ਹੈ। ਐਸ਼ਵਰਿਆ ਨੇ ਫਿਲਮ ਇੰਡਸਟਰੀ ‘ਚ ਕਾਫੀ ਪ੍ਰਸਿੱਧੀ ਕਮਾਈ। ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਅਦਾਕਾਰਾ ਇੱਕ ਕਾਮਯਾਬ ਮਾਡਲ ਸੀ ਅਤੇ ਇਸੇ ਦੌਰਾਨ ਉਸ ਦੀ ਮੁਲਾਕਾਤ ਰਾਜੀਵ ਮੂਲਚੰਦਾਨੀ ਦੇ ਨਾਲ ਹੋਈ ਸੀ । ਦੋਵਾਂ ਨੂੰ ਇੱਕਠਿਆਂ ਕਈ ਵਾਰ ਸਪਾਟ ਕੀਤਾ ਗਿਆ ਸੀ ।ਇਸ ਰਿਸ਼ਤੇ ਨੂੰ ਲੈ ਕੇ ਐਸ਼ਵਰਿਆ ਵੀ ਬਹੁਤ ਸੀਰੀਅਸ ਸੀ । ਇਸ ਦੇ ਨਾਲ ਹੀ ਅਦਾਕਾਰਾ ਆਪਣੇ ਭਵਿੱਖ ਅਤੇ ਕਰੀਅਰ ਨੂੰ ਲੈ ਕੇ ਵੀ ਚਿੰਤਿਤ ਸੀ ਤੇ ਜ਼ਿੰਦਗੀ ‘ਚ ਕੁਝ ਵੱਡਾ ਕਰਨਾ ਚਾਹੁੰਦੀ ਸੀ । ਪਰ ਰਾਜੀਵ ਮੂਲਚੰਦਾਨੀ ਇਸ ਰਿਸ਼ਤੇ ‘ਚ ਠਹਿਰਾਅ ਲਿਆ ਕੇ ਇਸ ਰਿਸ਼ਤੇ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੁੰਦੇ ਸਨ । ਇਹੀ ਕਾਰਨ ਸੀ ਕਿ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸਨ । ਜਿਸ ਤੋਂ ਬਾਅਦ ਐਸ਼ਵਰਿਆ ਨੇ ਫ਼ਿਲਮਾਂ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਈ ।
ਉਸ ਨੇ ਇੰਡਸਟਰੀ ‘ਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਅਭਿਸ਼ੇਕ ਬੱਚਨ ਨੂੰ ਆਪਣਾ ਹਮਸਫਰ ਬਣਾ ਲਿਆ । ਇਸ ਤੋਂ ਪਹਿਲਾਂ ਵਿਵੇਕ ਓਬਰਾਏ ਅਤੇ ਸਲਮਾਨ ਖ਼ਾਨ ਦੇ ਨਾਲ ਵੀ ਉਨ੍ਹਾਂ ਦਾ ਨਾਮ ਜੁੜਿਆ ਰਿਹਾ । ਇਸ ਤੋਂ ਇਲਾਵਾ ਅਦਾਕਾਰਾ ਦੀ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਸਟਾਰਰ ਫਿਲਮ ‘ਦੇਵਦਾਸ’ ਬਾਲੀਵੁੱਡ ਦੀਆਂ ਸਭ ਤੋਂ ਯਾਦਗਾਰ ਫਿਲਮਾਂ ਵਿੱਚੋਂ ਇੱਕ ਹੈ। ਐਸ਼ਵਰਿਆ ਨੇ ਇਸ ਫਿਲਮ ‘ਚ ਪਾਰੋ ਦਾ ਕਿਰਦਾਰ ਨਿਭਾਇਆ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਕਿਰਦਾਰ ਲਈ ਐਸ਼ਵਰਿਆ ਪਹਿਲੀ ਪਸੰਦ ਨਹੀਂ ਸੀ। ਅਸਲ ‘ਚ ਸੰਜੇ ਲੀਲਾ ਭੰਸਾਲੀ ਕਰੀਨਾ ਨੂੰ ਪਾਰੋ ਦੇ ਕਿਰਦਾਰ ‘ਚ ਕਾਸਟ ਕਰਨਾ ਚਾਹੁੰਦੇ ਸਨ। ਉਸ ਨੇ ਇਸ ਕਿਰਦਾਰ ਲਈ ਸਕਰੀਨ ਟੈਸਟ ਵੀ ਦਿੱਤਾ ਸੀ ਅਤੇ ਉਸ ਨੂੰ ਲਗਭਗ ਫਾਈਨਲ ਕਰ ਲਿਆ ਗਿਆ ਸੀ ਪਰ ਸੰਜੇ ਲੀਲਾ ਭੰਸਾਲੀ ਨੇ ਕਰੀਨਾ ਨੂੰ ਬਿਨਾਂ ਦੱਸੇ ਉਸ ਦੀ ਥਾਂ ਲੈ ਲਈ ਅਤੇ ਐਸ਼ਵਰਿਆ ਨੂੰ ਪਾਰੋ ਦੇ ਤੌਰ ‘ਤੇ ਫਿਲਮ ‘ਚ ਕਾਸਟ ਕੀਤਾ ਅਤੇ ਇਹ ਫਿਲਮ ਸੁਪਰਹਿੱਟ ਰਹੀ।ਇਸ ਦੇ ਨਾਲ ਹੀ ਪਾਰੋ ਦਾ ਕਿਰਦਾਰ ਵੀ ਯਾਦਗਾਰ ਬਣ ਗਿਆ।












