July 25, 2026, 1:26 pm
----------- Advertisement -----------
HomeNewsEntertainmentਆਲੀਆ-ਰਣਬੀਰ ਦੀ 2004 ਦੀ ਤਸਵੀਰ ਹੋਈ ਵਾਇਰਲ, 11 ਸਾਲ ਦੀ ਉਮਰ 'ਚ...

ਆਲੀਆ-ਰਣਬੀਰ ਦੀ 2004 ਦੀ ਤਸਵੀਰ ਹੋਈ ਵਾਇਰਲ, 11 ਸਾਲ ਦੀ ਉਮਰ ‘ਚ ਦਿਲ ਦੇ ਬੈਠੀ ਸੀ ਅਦਾਕਾਰਾ

Published on

----------- Advertisement -----------

ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਰਣਬੀਰ ਕਪੂਰ ਅਤੇ ਆਲੀਆ ਭੱਟ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਤੋਂ ਬਾਅਦ ਵੀ ਨਵੀਆਂ-ਨਵੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਹਾਲ ਹੀ ‘ਚ ਦੋਵਾਂ ਦੀ 18 ਸਾਲ ਪੁਰਾਣੀ ਤਸਵੀਰ ਵਾਇਰਲ ਹੋਈ ਹੈ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਆਲੀਆ ਭੱਟ ਰਣਬੀਰ ਕਪੂਰ ਦੇ ਮੋਢੇ ‘ਤੇ ਸਿਰ ਰੱਖਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਉਮਰ ਦੀ ਗੱਲ ਕਰੀਏ ਤਾਂ ਉਸ ਸਮੇਂ ਆਲੀਆ ਭੱਟ ਦੀ ਉਮਰ ਸਿਰਫ 11 ਸਾਲ ਅਤੇ ਰਣਬੀਰ ਦੀ ਉਮਰ 21 ਸਾਲ ਸੀ। ਫਿਲਮਕਾਰ ਸੰਜੇ ਲੀਲਾ ਭੰਸਾਲੀ ਰਣਬੀਰ ਅਤੇ ਆਲੀਆ ਨੂੰ ਲੈ ਕੇ ਫਿਲਮ ਬਨਾਉਣਾ ਚਾਹੁੰਦੇ ਸਨ।

ਜਿਸ ਲਈ ਆਲੀਆ ਨੇ ਸਕਰੀਨ ਟੈਸਟ ਦਿੱਤਾ ਸੀ। ਉਸ ਸਮੇਂ ਰਣਬੀਰ ਕਪੂਰ ਵੀ ਸੰਜੇ ਲੀਲ ਭੰਸਾਲੀ ਦੇ ਨਾਲ ਸਹਾਇਕ ਵਜੋਂ ਸਨ। ਇਸ ਦੇ ਨਾਲ ਹੀ ਆਲੀਆ ਅਤੇ ਰਣਬੀਰ ਨੇ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ‘ਚ ਆਲੀਆ ਨੂੰ ਰਣਬੀਰ ਦੇ ਮੋਢੇ ‘ਤੇ ਸਿਰ ਰੱਖਣਾ ਪਿਆ। ਇੰਨਾ ਹੀ ਨਹੀਂ ਉਹ ਮਨ ਹੀ ਮਨ ਰਣਬੀਰ ਨੂੰ ਆਪਣਾ ਦਿਲ ਵੀ ਦੇ ਰਹੀ ਸੀ। ਆਲੀਆ ਭੱਟ ਨੇ ਵੀ ਇਕ ਇੰਟਰਵਿਊ ‘ਚ ਕਿਹਾ ਹੈ ਕਿ ਉਹ ਰਣਬੀਰ ਦੇ ਮੋਢੇ ‘ਤੇ ਸਿਰ ਰੱਖਣ ‘ਚ ਵੀ ਸ਼ਰਮ ਮਹਿਸੂਸ ਕਰ ਰਹੀ ਸੀ। ਇਸ ਦੇ ਨਾਲ ਹੀ ਦੋਵਾਂ ਨੇ ਹੁਣ 2022 ‘ਚ ਵਿਆਹ ਕਰ ਲਿਆ ਹੈ। ਫੈਨਜ਼ ਦੋਵਾਂ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਹੁਣ ਦੋਵੇਂ ਫ਼ਿਲਮ ‘ਬ੍ਰਹਮਾਸਤਰ’ ‘ਚ ਇਕੱਠੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਦੱਸ ਦਈਏ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...

ਪੰਜਾਬ ‘ਚ ਐਕਟਿਵ ਹੋਇਆ ਮਾਨਸੂਨ, 30 ਜੁਲਾਈ ਤੱਕ ਪਏਗਾ ਮੀਂਹ!

ਮਾਨਸੂਨ ਇੱਕ ਵਾਰ ਫਿਰ ਪੰਜਾਬ ਵਿੱਚ ਸਰਗਰਮ ਹੋ ਗਿਆ ਹੈ। ਸੂਬੇ ਦੇ ਕਈ ਹਿੱਸਿਆਂ...

ਹੜ੍ਹ ਦਾ ਕਹਿਰ : 2 ਦਿਨਾਂ ‘ਚ 30 ਲੋਕਾਂ ਦੀ ਮੌਤ, ਅਹਿਮਦਾਬਾਦ ‘ਚ 20 ਸਾਲਾਂ ‘ਚ ਪਹਿਲੀ ਵਾਰ ਰਿਕਾਰਡ ਤੋੜ ਬਾਰਿਸ਼

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਆਮ...

ਫਰੀਦਕੋਟ ਨਕਲ ਕਾਂਡ: 21 ਵਿਦਿਆਰਥੀ ਜੇਲ੍ਹ ਭੇਜੇ

ਫਰੀਦਕੋਟ ਨਕਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ 21 ਪ੍ਰੀਖਿਆਰਥੀਆਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ...

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੇ ਤੁਰੰਤ ਪ੍ਰਭਾਵ ਨਾਲ ਕੀਤਾ ਸਵੀਕਾਰ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ...

ਭਗਵੰਤ ਮਾਨ ਸਰਕਾਰ ਇਲਾਜ ਦੇ ਖ਼ਰਚ ਦਾ ਬੋਝ ਪਾਏ ਬਿਨਾਂ ਗੁਣਵੱਤਾਪੂਰਨ ਕੈਂਸਰ ਇਲਾਜ ਯਕੀਨੀ ਬਣਾ ਰਹੀ ਹੈ : ਡਾ. ਬਲਬੀਰ ਸਿੰਘ

ਚੰਡੀਗੜ੍ਹ, 24 ਜੁਲਾਈ 2026:ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ...

ਬਰਨਾਲਾ ਵਿਖੇ ਸਫ਼ਾਈ ਸੇਵਕਾਂ ਨਾਲ ਵਾਪਰੀ ਘਟਨਾ ਬੇਹੱਦ ਮੰਦਭਾਗੀ ਅਤੇ ਸਖ਼ਤ ਨਿੰਦਣਯੋਗ: ਮੀਤ ਹੇਅਰ

*ਚੰਡੀਗੜ੍ਹ, 24 ਜੁਲਾਈ ,2026*ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਾਰਲੀਮੈਂਟ ਹਰਮੀਤ ਸਿੰਘ...

ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ?- ਕੇਜਰੀਵਾਲ

ਨਵੀਂ ਦਿੱਲੀ, 24 ਜੁਲਾਈ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਘੁੰਮਣ ਨੇ ਹਨੀਸ਼ ਬੰਸਲ ਦਾ ਪਾਰਟੀ ਵਿੱਚ ਕੀਤਾ ਸਵਾਗਤ

*ਚੰਡੀਗੜ੍ਹ 24 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਇੱਕ ਵੱਡੀ ਰਾਜਨੀਤਕ ਮਜ਼ਬੂਤੀ ਮਿਲੀ,...