ਅੱਜ ਭਾਰਤ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੇ-ਆਪਣੇ ਅੰਦਾਜ਼ ‘ਚ ਗਣਤੰਤਰ ਦਿਵਸ ਮਨਾਇਆ। ਅਮਿਤਾਭ ਬੱਚਨ ਨੇ ਦਿਵਯਾਂਗ ਬੱਚਿਆਂ ਨਾਲ ਗਣਤੰਤਰ ਦਿਵਸ ਮਨਾਉਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਹ ਦਿਵਯਾਂਗ ਬੱਚਿਆਂ ਨਾਲ ਸਾਈਨ ਭਾਸ਼ਾ ਵਿੱਚ ਰਾਸ਼ਟਰੀ ਗੀਤ ਗਾਉਂਦੇ ਹੋਏ ਨਜ਼ਰ ਆਏ।
ਇਹ ਉਨ੍ਹਾਂ ਵੱਲੋਂ ਇਕ ਸ਼ਲਾਘਾਯੋਗ ਬਦਲਾਅ ਹੈ, ਜਿਸ ਲਈ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ- ਗਣਤੰਤਰ ਦਿਵਸ ਮੁਬਾਰਕ।
ਇਸ ਤੋਂ ਇਲਾਵਾ ਗਣਤੰਤਰ ਦਿਵਸ ਮੌਕੇ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਨੇ ਆਪਣੇ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਦੋਵੇਂ ਕਲਾਕਾਰ ਰਾਸ਼ਟਰੀ ਝੰਡੇ ਨਾਲ ਦੌੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਵੀਡੀਓ ‘ਚ ਵੰਦੇ ਮਾਤਰਮ ਗੀਤ ਚੱਲ ਰਿਹਾ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ – ਨਵਾਂ ਭਾਰਤ, ਨਵਾਂ ਆਤਮ ਵਿਸ਼ਵਾਸ, ਨਵਾਂ ਵਿਜ਼ਨ…ਸਾਡਾ ਸਮਾਂ ਆ ਗਿਆ ਹੈ। ਗਣਤੰਤਰ ਦਿਵਸ ਮੁਬਾਰਕ। ਜੈ ਭਾਰਤ।
----------- Advertisement -----------
ਅਮਿਤਾਭ ਬੱਚਨ ਨੇ ਅਨੋਖੇ ਤਰੀਕੇ ਨਾਲ ਮਨਾਇਆ ਗਣਤੰਤਰ ਦਿਵਸ; ਦਿਵਯਾਂਗ ਬੱਚਿਆਂ ਨਾਲ ਗਾਇਆ ਰਾਸ਼ਟਰੀ ਗੀਤ
Published on
----------- Advertisement -----------
----------- Advertisement -----------












