April 24, 2026, 9:09 pm
----------- Advertisement -----------
HomeNewsEntertainmentਇੱਕ ਵਾਰ ਫਿਰ ਨਜ਼ਰ ਆਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ,...

ਇੱਕ ਵਾਰ ਫਿਰ ਨਜ਼ਰ ਆਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ, ਫ਼ਿਲਮ ‘ਸ਼ੇਰ ਬੱਗਾ’ ਦਾ ਪੋਸਟਰ ਆਇਆ ਸਾਹਮਣੇ

Published on

----------- Advertisement -----------

ਲਓ ਜੀ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਹੋ ਗਿਆ ਹੈ। ਜੀ ਹਾਂ ਐਮੀ ਵਿਰਕ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਸ਼ੇਰ ਬੱਗਾ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਫ਼ਿਲਮ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਤੇ ਫ਼ਿਲਮ ਦੀ ਫਰਸਟ ਲੁੱਕ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਐਮੀ ਵਿਰਕ ਆਪਣੀ ਆਉਣ ਵਾਲੀ ਫ਼ਿਲਮ Sher Bagga ਦੀ ਰਿਲੀਜ਼ ਡੇਟ ਦੁਬਾਰਾ ਯਾਦ ਕਰਵਾਉਂਦੇ ਹੋਏ ਦਰਸ਼ਕਾਂ ਦੇ ਨਾਲ ਫ਼ਿਲਮ ਦਾ ਪਹਿਲਾ ਆਫੀਸ਼ੀਅਲ ਪੋਸਟਰ ਸ਼ੇਅਰ ਕੀਤਾ ਹੈ। Ammy Virk ਨੇ ਫ਼ਿਲਮ ਸ਼ੇਰ ਬੱਗਾ ਦਾ ਮਜ਼ੇਦਾਰ ਪੋਸਟਰ ਸੋਨਮ ਬਾਜਵਾ ਦੇ ਨਾਲ ਸ਼ੇਅਰ ਕੀਤਾ ਹੈ।

ਪੋਸਟਰ ‘ਚ ਦੇਖ ਸਕਦੇ ਹੋ ਐਮੀ ਵਿਰਕ ਨੇ baby crying bag ਚ ਗੁੱਡੇ ਨੂੰ ਚੁੱਕਿਆ ਹੋਇਆ ਹੈ ਤੇ ਸੋਨਮ ਬਾਜਵਾ ਜੋ ਕਿ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਨਮ ਦੀ ਲੁੱਕ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ। ਐਕਟਰ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਹਾਂ ਜੀ ਹਾਂ….ਆ ਰਿਹਾ…ਸ਼ੇਰ ਬੱਗਾ 10 ਜੂਨ ਨੂੰ…ਅਸੀਂ ਬਹੁਤ ਹੀ ਪਿਆਰ ਨਾਲ ਇਸ ਫ਼ਿਲਮ ਨੂੰ ਬਣਾਇਆ ਹੈ…ਤੇ ਤੁਸੀਂ ਬਹੁਤ ਐਂਟਰਟੈਂਨ ਹੋਵੋਗੇ… ਤੇ ਜੱਗੀ ਦੀਆਂ ਸਭ ਤੋਂ ਬੈਸਟ ਫ਼ਿਲਮ ਚੋਂ ਇਹ ਹੈ…ਤੇ ਸੋਨਮ ਦੀ ਸਭ ਤੋਂ ਬੈਸਟ ਪ੍ਰਫਾਰਮੈਂਸ ਅੱਜ ਤੱਕ ਦੀ… ਲਵ ਯੂ guyz…ਟ੍ਰੇਲਰ ਬਹੁਤ ਜਲਦੀ…ਉਦੋਂ ਤੱਕ ਸੌਂਕਣ ਸੌਂਕਣੇ ਦੇ ਨਜ਼ਾਰੇ ਲਓ’।

ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸ਼ੇਰ ਬੱਗਾ ਦੀ ਟੀਮ ਨੂੰ ਵਧਾਈਆਂ ਦੇ ਰਹੇ ਹਨ। ਇਸ ਫ਼ਿਲਮ ਨੂੰ ਲਿਖਿਆ ਹੈ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ । ਦਿਲਜੀਤ ਥਿੰਦ ਤੇ ਐਮੀ ਵਿਰਕ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ । ਇਹ ਫ਼ਿਲਮ 10 ਜੂਨ,2022 ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਏਨੀਂ ਦਿਨੀਂ ਐਮੀ ਵਿਰਕ ਆਪਣੀ ਫ਼ਿਲਮ ਸੌਂਕਣ ਸੌਂਕਣੇ ਨੂੰ ਲੈ ਕੇ ਖੂਬ ਵਾਹ ਵਾਹੀ ਖੱਟ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੱਤਾਂ ਸਾਂਸਦਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ, ਬੀਜੇਪੀ ਸਾਡੇ ਕੰਮਾਂ ਤੋਂ ਡਰੀ : ਸੀਐਮ ਭਗਵੰਤ ਮਾਨ

ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਆਮ ਆਦਮੀ ਪਾਰਟੀ ਦੇ 7 ਰਾਜਸਭਾ ਮੈਂਬਰਾਂ ਦੇ...

ਪੰਜਾਬ ’ਚ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ! 15 ਮਈ ਤੋਂ ਘਰ-ਘਰ ਪਹੁੰਚਣਗੀਆਂ ਟੀਮਾਂ

ਪੰਜਾਬ ਵਿੱਚ ਮਰਦਮਸ਼ੁਮਾਰੀ ਨੂੰ ਲੈ ਕੇ ਵਿਭਾਗ ਨੇ ਕਮਰ ਕੱਸ ਲਈ ਹੈ। ਪਹਿਲੇ ਪੜਾਅ...

ਨਹੀਂ ਰੀਲੀਜ਼ ਹੋਵੇਗੀ ‘Lawrence of Punjab’, ਕੇਂਦਰ ਸਰਕਾਰ ਨੇ ਡਾਕੂਮੈਂਟਰੀ ਸੀਰੀਜ਼ ’ਤੇ ਲਗਾਈ ਰੋਕ

ਕੇਂਦਰ ਸਰਕਾਰ ਨੇ ਗੈਂਗਸਟਰ ਲਾਰੈਂਸ ਨਾਲ ਸਬੰਧਤ ਜੀਵਨ ਅਤੇ ਘਟਨਾਵਾਂ ‘ਤੇ ਆਧਾਰਿਤ ਵੈੱਬ ਸੀਰੀਜ਼ “ਲਾਰੈਂਸ...

*•ਪੰਜਾਬ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਲਾਗੂ ਕੀਤੇ ਸਖ਼ਤ ਸੁਧਾਰਾਂ ਨਾਲ ਵਿਦਿਆਰਥੀਆਂ...

‘ਗੈਂਗਸਟਰਾਂ ਤੇ ਵਾਰ’ ਦੇ 92 ਦਿਨ ਪੂਰੇ, ਸੰਗਠਿਤ ਅਪਰਾਧ ਵਿਰੁੱਧ ਫੈਸਲਾਕੁੰਨ ਕਾਰਵਾਈ ਵਿੱਚ 23,000 ਤੋਂ ਵੱਧ ਗ੍ਰਿਫਤਾਰੀਆਂ: ਬਲਤੇਜ ਪੰਨੂ

*ਚੰਡੀਗੜ੍ਹ, 23 ਅਪ੍ਰੈਲ 2026:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਗੁਰਜੀਤ ਸਿੰਘ ਫ਼ੌਜੀ ਨੂੰ ਟਾਵਰ ਤੋਂ ਉਤਾਰਨ ਲਈ ਤਿਆਰੀਆਂ ਸ਼ੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ...

  ਅੰਮ੍ਰਿਤਪਾਲ ਸਿੰਘ ਕੇਸ ‘ਚ ਵੱਡੀ ਅਪਡੇਟ, 2 ਦਿਨ ਦਾ ਮਿਲਿਆ ਰਿਮਾਂਡ

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵਲੋਂ ਵੀਡੀਓ ਕਾਨਫ਼ਰੰਸਿੰਗ...