August 5, 2026, 3:08 pm
----------- Advertisement -----------
HomeNewsEntertainmentਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਦੀ ਫਿਲਮ 'ਜਮਾਈ ਰਾਜਾ' ਦਾ ਬਣੇਗਾ ਰੀਮੇਕ,...

ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਦੀ ਫਿਲਮ ‘ਜਮਾਈ ਰਾਜਾ’ ਦਾ ਬਣੇਗਾ ਰੀਮੇਕ, ਸ਼ੁਰੂ ਹੋਈਆ ਤਿਆਰੀਆਂ

Published on

----------- Advertisement -----------

1990 ‘ਚ ਆਈ ਫਿਲਮ ‘ਜਮਾਈ ਰਾਜਾ’ ਨੂੰ 90 ਦੇ ਦਹਾਕੇ ਦੇ ਲਗਭਗ ਹਰ ਕਿਸੇ ਨੇ ਦੇਖਿਆ ਹੋਵੇਗਾ। ਫਿਲਮ ‘ਚ ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਫਿਲਮ ‘ਚ ਹੇਮਾ ਮਾਲਿਨੀ ਵੀ ਅਹਿਮ ਭੂਮਿਕਾ ‘ਚ ਸੀ। ਇਹ ਫਿਲਮ ਸੁਪਰਹਿੱਟ ਸਾਬਤ ਹੋਈ ਅਤੇ ਸਾਰਿਆਂ ਨੂੰ ਕਾਫੀ ਪਸੰਦ ਕੀਤਾ ਗਿਆ। ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ। ਹੁਣ ਇਸ ਫਿਲਮ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਇਸ ਨੂੰ ਸੁਣ ਕੇ ਪ੍ਰਸ਼ੰਸਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਆ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਦੇ ਨਿਰਮਾਤਾਵਾਂ ਨੇ ‘ਜਮਾਈ ਰਾਜਾ’ ਦਾ ਰੀਮੇਕ ਬਣਾਉਣ ਦਾ ਮਨ ਬਣਾ ਲਿਆ ਹੈ। ਭਾਰਤੀ ਪ੍ਰੋਡਕਸ਼ਨ ਹਾਊਸ ਸ਼ੇਮਾਰੂ ਐਂਟਰਟੇਨਮੈਂਟ ਨੇ ਇਸ ਫਿਲਮ ਦੇ ਰੀਮੇਕ ਲਈ ਇੰਡੀਅਨ ਮੀਡੀਆ ਐਂਟਰਟੇਨਮੈਂਟ ਨੈੱਟਵਰਕ (IMEN) ਨਾਲ ਹੱਥ ਮਿਲਾਇਆ ਹੈ।

ਸ਼ੇਮਾਰੂ ਐਂਟਰਟੇਨਮੈਂਟ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਮਨੋਰੰਜਨ ਕੰਪਨੀਆਂ ਵਿੱਚੋਂ ਇੱਕ ਹੈ, ਜਿਸ ਨੇ 400 ਤੋਂ ਵੱਧ ਬਾਲੀਵੁੱਡ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਫਿਲਮ ਦੇ ਰੀਮੇਕ ‘ਤੇ ਬੋਲਦੇ ਹੋਏ, ਸ਼ੀਮਾਰੂ ਐਂਟਰਟੇਨਮੈਂਟ ਦੇ ਸੀਈਓ ਹਿਰੇਨ ਗਾਡਾ ਨੇ ਕਿਹਾ, “ਅਸੀਂ ਭਾਰਤ ਦੇ ਮਨੋਰੰਜਨ ਲਈ ਨਵੇਂ ਤਰੀਕਿਆਂ ਦੀ ਖੋਜ ਕਰਨ ਵਿੱਚ ਸਭ ਤੋਂ ਅੱਗੇ ਰਹੇ ਹਾਂ। ਉਦਯੋਗ ਦੇ ਰੁਝਾਨਾਂ ਦੇ ਨਾਲ ਵਿਕਸਤ ਹੋਣਾ ਲਾਜ਼ਮੀ ਹੈ। ” ਅੱਜ ਦੇ ਦਰਸ਼ਕਾਂ ਲਈ ਪੁਰਾਣੀਆਂ ਫਿਲਮਾਂ ਨੂੰ ਦੁਬਾਰਾ ਪੇਸ਼ ਕਰਨ ਲਈ ਸਾਡਾ ਪਹਿਲਾ ਕਦਮ ਜਮਾਈ ਰਾਜਾ ਲਈ IMEN ਨਾਲ ਸਾਡੀ ਸਾਂਝੇਦਾਰੀ ਹੈ। ਉਸ ਕੋਲ ਮਨੋਰੰਜਨ ਨੂੰ ਵੱਡੇ ਪੱਧਰ ‘ਤੇ ਲਿਜਾਣ ਦਾ ਹੁਨਰ ਹੈ। ਇਸ ਖਬਰ ਨੇ ਸਭ ਨੂੰ ਖੁਸ਼ ਕਰ ਦਿੱਤਾ ਹੈ। ਇੱਕ ਨਵੀਂ ਕਹਾਣੀ ਅਤੇ ਇੱਕ ਨਵੇਂ ਕਿਰਦਾਰ ਨਾਲ, ਇੱਕ ਵਾਰ ਫਿਰ 90 ਦੇ ਦਹਾਕੇ ਵਰਗੀ ਕਹਾਣੀ ਸਾਡੇ ਸਾਰਿਆਂ ਵਿੱਚ ਹੋਵੇਗੀ। ਫਿਲਮ ਨਿਰਮਾਤਾਵਾਂ ਨੇ ਸਟਾਰ ਕਾਸਟ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਫਿਲਮ ਲਈ ਕਿਸ ਨੂੰ ਸਾਈਨ ਕੀਤਾ ਜਾਂਦਾ ਹੈ। ਦੱਸ ਦਈਏ ਕਿ ਬੀਤੇ ਦਿਨ ਯਾਨੀ ਕਿ 19 ਅਕਤੂਬਰ ਨੂੰ ਰਿਲੀਜ਼ ਹੋਈ ‘ਜਮਾਈ ਰਾਜਾ’ ਨੂੰ 32 ਸਾਲ ਪੂਰੇ ਹੋ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨਤਾਰਨ ‘ਚ ਡਬਲ ਮਰਡਰ: 2 ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ, ਟ੍ਰੈਕਟਰ ਚਾਲਕ ਨਾਲ ਹੋਈ ਸੀ ਤਕਰਾਰ

ਤਰਨਤਾਰਨ ਦੇ ਝਬਾਲ ਵਿਖੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਟ੍ਰੈਕਟਰ ਚਾਲਕ...

BJP ਨੇ ਤਜਿੰਦਰ ਸਿੰਘ ਬਿੱਟੂ ਨੂੰ ਬਣਾਇਆ ਸੂਬਾ ਉਪ-ਪ੍ਰਧਾਨ, ਦੋਆਬੇ ‘ਚ ਪਾਰਟੀ ਨੂੰ ਕਰਨਗੇ ਮਜ਼ਬੂਤ!

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਦਾ ਗਠਨ ਕੀਤਾ ਹੈ। ਤਜਿੰਦਰ ਸਿੰਘ ਬਿੱਟੂ...

ਹਸਪਤਾਲ ਦੀ ਥਾਂ ਹੋਟਲ ‘ਚ ਅਰਾਮ ਕਰ ਰਿਹਾ ਸੀ 661 ਕਰੋੜ ਘੁਟਾਲੇ ਦਾ ਮੁਲਜ਼ਮ! ਰੇਡ ਪਈ ਤਾਂ ਉੱਡੇ ਹੋਸ਼

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੋਏ ਕਥਿਤ 661 ਕਰੋੜ ਰੁਪਏ ਦੇ ਘਪਲੇ ਨਾਲ ਸਬੰਧਤ ਇੱਕ...

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ...

  ‘ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ?’ ਅੰਮ੍ਰਿਤਸਰ ‘ਚ ਵਿਵਾਦਤ ਪੋਸਟਰਾਂ ਨਾਲ ਮੁੜ ਭੜਕਿਆ ਕਾਂਗਰਸੀ ਕਲੇਸ਼

 ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਦੇ ਕੰਪਨੀ ਬਾਗ਼ ‘ਚ ਜਿੱਥੇ ਸ਼ਹਿਰ ਦੇ ਲੋਕ...

ਜਦੋਂ ਈ-20 ਨਾਲ ਮਾਈਲੇਜ ਘਟ ਰਹੀ ਹੈ, ਇੰਜਣ ਖਰਾਬ ਹੋ ਰਹੇ ਹਨ ਤਾਂ ਮੋਦੀ ਜੀ ਜ਼ਬਰਦਸਤੀ ਕਿਉਂ ਥੋਪ ਰਹੇ ਹਨ?- ਮਨੀਸ਼ ਸਿਸੋਦੀਆ

ਨਵੀਂ ਦਿੱਲੀ 4 ਅਗਸਤ:ਈ-20 ਪੈਟਰੋਲ ਦੇ ਵਿਰੋਧ 'ਚ 100 ਲੋਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ...

ਕੇਂਦਰ ਸਰਕਾਰ ਨੇ ਸੰਸਦ ਵਿੱਚ ਮੰਨਿਆ ਕਿ ਈ-20 ਪੈਟਰੋਲ ਨਾਲ ਵਾਹਨਾਂ ਦੀ ਮਾਈਲੇਜ ਘਟਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 4 ਅਗਸਤ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ...

ਪੰਜਾਬ ‘ਚ ਵੋਟਰ ਸੂਚੀ ਦੀ ਸੁਧਾਈ ‘ਚ ਖ਼ੁਲਾਸਾ, 20 ਲੱਖ ਵੋਟਰ ਗਾਇਬ, 5.74 ਲੱਖ ਦੀ ਮੌਤ; 13 ਅਗਸਤ ਨੂੰ ਆਵੇਗਾ ਡਰਾਫਟ

ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਸੁਧਾਈ (SIR) ਦਾ ਪਹਿਲਾ ਗੇੜ ਸਫ਼ਲਤਾਪੂਰਵਕ ਮੁਕੰਮਲ...