May 14, 2026, 11:29 am
----------- Advertisement -----------
HomeNewsEntertainmentਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ 2022 'ਚ 3 ਫ਼ਿਲਮਾਂ ਨਾਲ ਬਾਲੀਵੁੱਡ 'ਚ ਕਰੇਗੀ...

ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ 2022 ‘ਚ 3 ਫ਼ਿਲਮਾਂ ਨਾਲ ਬਾਲੀਵੁੱਡ ‘ਚ ਕਰੇਗੀ ਵਾਪਸੀ

Published on

----------- Advertisement -----------

ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੱਡੇ ਪਰਦੇ ‘ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਅਨੁਸ਼ਕਾ ਸ਼ਰਮਾ ਜਿਨ੍ਹਾਂ ਤਿੰਨ ਫਿਲਮਾਂ ‘ਚ ਨਜ਼ਰ ਆਵੇਗੀ, ਉਨ੍ਹਾਂ ‘ਚੋਂ 2 ਫਿਲਮਾਂ ਸਿਨੇਮਾ ਘਰਾਂ ‘ਚ ਰਿਲੀਜ਼ ਹੋਣਗੀਆਂ, ਫਿਰ ਇਕ ਫਿਲਮ ਸਿੱਧੇ ਓਟੀਟੀ ਪਲੇਟਫਾਰਮ ‘ਤੇ ਸਟ੍ਰੀਮ ਕੀਤੀ ਜਾਵੇਗੀ। ਇਸ ਸਾਲ 11 ਜਨਵਰੀ ਨੂੰ ਬੇਟੀ ਵਾਮਿਕਾ ਨੂੰ ਜਨਮ ਦੇਣ ਵਾਲੀ ਅਨੁਸ਼ਕਾ ਸ਼ਰਮਾ ਦੇ ਮਾਂ ਬਣਨ ਤੋਂ ਬਾਅਦ ਤੋਂ ਹੀ 13 ਸਾਲ ਤੱਕ ਉਸ ਦੀ ਲੰਬੀ ਐਕਟਿੰਗ ਪਾਰੀ ਨੂੰ ਲੈ ਕੇ ਕਾਫ਼ੀ ਕਿਆਸ ਲਗਾਏ ਜਾ ਰਹੇ ਸਨ ਪਰ ਇੱਕ ਨਜ਼ਦੀਕੀ ਸੂਤਰ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਅਨੁਸ਼ਕਾ ਸ਼ਰਮਾ ਇੱਕ ਨਹੀਂ ਸਗੋਂ ਤਿੰਨ ਫ਼ਿਲਮਾਂ ‘ਚ ਨਜ਼ਰ ਆਵੇਗੀ।

ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀਆਂ 2 ਫ਼ਿਲਮਾਂ ਤੋਂ ਇਲਾਵਾ ਜੋ ਫ਼ਿਲਮਾਂ ਸਿੱਧੇ ਓ. ਟੀ. ਟੀ. ‘ਤੇ ਆਵੇਗੀ, ਇਸ ਨੂੰ ਬਹੁਤ ਵੱਡੇ ਪੈਮਾਨੇ ‘ਤੇ ਬਣਾਇਆ ਜਾਵੇਗਾ। ਸੂਤਰ ਨੇ ਅੱਗੇ ਕਿਹਾ ਕਿ ਅਨੁਸ਼ਕਾ ਨੇ ਹਮੇਸ਼ਾ ਇਹ ਫੈਸਲਾ ਕੀਤਾ ਸੀ ਕਿ ਵਿਆਹ ਕਰਵਾਉਣ ਅਤੇ ਮਾਂ ਬਣਨ ਤੋਂ ਬਾਅਦ ਵੀ ਉਹ ਐਕਟਿੰਗ ਕਰੀਅਰ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਉਹ ਵੱਖ-ਵੱਖ ਤਰ੍ਹਾਂ ਦੇ ਸਿਨੇਮਾ ਦੇ ਨਾਲ-ਨਾਲ ਮਨੋਰੰਜਕ ਕਿਸਮ ਦੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਉਤਸੁਕ ਹੈ।

ਸੂਤਰ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਫਿਲਮਾਂ ਦਾ ਅਧਿਕਾਰਤ ਤੌਰ ‘ਤੇ ਸਾਲ 2022 ‘ਚ ਐਲਾਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਫਿਲਮਾਂ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਜਾਵੇਗਾ। ਸੂਤਰ ਨੇ ਦੱਸਿਆ ਕਿ ਅਨੁਸ਼ਕਾ ਤਿੰਨੋਂ ਫਿਲਮਾਂ ‘ਚ ਕੰਮ ਕਰਨ ਲਈ ਕਾਫੀ ਉਤਸੁਕ ਹੈ।ਜ਼ਿਕਰਯੋਗ ਹੈ ਕਿ ਅਨੁਸ਼ਕਾ ਪਹਿਲਾਂ ਹੀ ਇੱਕ ਇੰਟਰਵਿਊ ਵਿੱਚ ਕਹਿ ਚੁੱਕੀ ਹੈ ਕਿ ਉਸਨੂੰ ਮਰਦੇ ਦਮ ਤੱਕ ਐਕਟਿੰਗ ਕਰਨੀ ਚਾਹੀਦੀ ਹੈ ਕਿਉਂਕਿ ਉਸਨੂੰ ਐਕਟਿੰਗ ਨਾਲ ਬਹੁਤ ਪਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਮਾਂ ਬਣਨ ਦੇ ਚਾਰ ਮਹੀਨੇ ਬਾਅਦ ਹੀ ਅਨੁਸ਼ਕਾ ਫਿਰ ਤੋਂ ਕੰਮ ਵਿੱਚ ਰੁੱਝ ਗਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਭਾਜਪਾ ਤੋਂ ਸਾਵਧਾਨ ਰਹੋ, ਜੇ ਭਾਜਪਾ ਸੱਤਾ ਵਿੱਚ ਆਈ ਤਾਂ ਉਹ ਤਿੰਨ ਕਾਲੇ ਖੇਤੀ...

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ

*ਚੰਡੀਗੜ੍ਹ, 12 ਮਈ, 2026:ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਉਦਯੋਗ ਭਵਨ,...

PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ।...

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...