ਬੀ-ਟਾਊਨ ਦੇ ਪਾਵਰ ਕਪਲ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਪਿਛਲੇ ਦਿਨੀਂ ਆਪਣੇ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ ‘ਚ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਚਾਨਕ ਦੋਵਾਂ ਦੇ ਬ੍ਰੇਕਅੱਪ ਦੀਆਂ ਅਫਵਾਹਾਂ ਫੈਲ ਰਹੀਆਂ ਸਨ । ਕਿ ਅਰਜੁਨ-ਮਲਾਇਕਾ ਦਾ ਬ੍ਰੇਕਅੱਪ ਹੋ ਗਿਆ ਹੈ, ਇਸ ਦੇ ਨਾਲ ਹੀ ਅਦਾਕਾਰ ਅਰਜੁਨ ਕਪੂਰ ਕਾਫੀ ਦੁਖੀ ਹੈ ਅਤੇ ਕਰੀਬ ਇਕ ਹਫਤੇ ਤੋਂ ਘਰ ਤੋਂ ਬਾਹਰ ਵੀ ਨਹੀਂ ਨਿਕਲਿਆ ਹੈ।

ਇਸ ਦੇ ਨਾਲ ਹੀ ਹੁਣ ਖੁਦ ਅਰਜੁਨ ਕਪੂਰ ਵੀ ਇਨ੍ਹਾਂ ਅਫਵਾਹਾਂ ‘ਤੇ ਚੁੱਪੀ ਤੋੜਦੇ ਹੋਏ ਨਜ਼ਰ ਆ ਰਹੇ ਹਨ। ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅਫਵਾਹਾਂ ਲਈ ਕੋਈ ਥਾਂ ਨਹੀਂ, ਸੇਫ ਰਹੋ, ਸਭ ਲੋਕਾਂ ਨੂੰ ਪਿਆਰ’। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਲਾਘਾ ਕਰ ਰਹੇ ਹਨ । ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ ।
ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਕਈ ਵਾਰ ਵਾਇਰਲ ਹੋਈਆਂ ਸਨ । ਪਰ ਹਾਲੇ ਤੱਕ ਦੋਵਾਂ ਨੇ ਵਿਆਹ ਨਹੀਂ ਕਰਵਾਇਆ । ਅਰਜੁਨ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ ਅਤੇ ਹੁਣ ਤੱਕ ਇਸ ਨੂੰ ਇੰਸਟਾਗ੍ਰਾਮ ‘ਚ 3 ਲੱਖ 24 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ, 6 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਮਲਾਇਕਾ ਅਰੋੜਾ ਨੇ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੀ ਹੈ, ਜਿਵੇਂ ਕਿ ਅਫਵਾਹਾਂ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ।












