ਰਿਐਲਿਟੀ ਸ਼ੋਅ ‘ਬਿੱਗ ਬੌਸ 13’ ‘ਚ ਨਜ਼ਰ ਆਏ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅੱਪ ਹੋ ਗਿਆ ਹੈ। ਇਹ ਜੋੜਾ 4 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸੀ। ਹਿਮਾਂਸ਼ੀ ਖੁਰਾਨਾ ਨੇ ਖੁਦ ਸੋਸ਼ਲ ਮੀਡੀਆ ਐਕਸ (ਟਵਿਟਰ) ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ ਹਿਮਾਂਸ਼ੀ ਨੇ ਆਸਿਮ ਤੋਂ ਵੱਖ ਹੋਣ ਦਾ ਕਾਰਨ ਵੀ ਦੱਸਿਆ।

ਹਿਮਾਂਸ਼ੀ ਨੇ ਲਿਖਿਆ- “ਹਾਂ, ਅਸੀਂ ਹੁਣ ਇਕੱਠੇ ਨਹੀਂ ਹਾਂ। ਅਸੀਂ ਜੋ ਵੀ ਸਮਾਂ ਇਕੱਠੇ ਬਿਤਾਇਆ ਉਹ ਬਹੁਤ ਵਧੀਆ ਸੀ ਪਰ ਹੁਣ ਅਸੀਂ ਦੋਵੇਂ ਵੱਖ ਹੋ ਗਏ ਹਾਂ। ਸਾਡੇ ਰਿਸ਼ਤੇ ਦਾ ਸਫਰ ਸ਼ਾਨਦਾਰ ਰਿਹਾ ਪਰ ਹੁਣ ਅਸੀਂ ਦੋਵੇਂ ਆਪਣੀ-ਆਪਣੀ ਜ਼ਿੰਦਗੀ ‘ਚ ਅੱਗੇ ਵਧ ਰਹੇ ਹਾਂ। ਅਸੀਂ ਆਪੋ-ਆਪਣੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਪਿਆਰ ਦੀ ਬਲੀ ਦੇ ਰਹੇ ਹਾਂ। ਸਾਡੇ ਮਨ ਚ ਇੱਕ ਦੂਜੇ ਦੇ ਖਿਲਾਫ ਕੁਝ ਨਹੀਂ ਹੈ. ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ..ਹਿਮਾਂਸ਼ੀ।”
ਇਸ ਤੋਂ ਇਲਾਵਾ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- “ਅਸੀਂ ਦੋਵਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ (ਵੱਖ-ਵੱਖ ਧਰਮਾਂ ਕਾਰਨ) ਜ਼ਿੰਦਗੀ ਦਾ ਕੋਈ ਹੱਲ ਨਹੀਂ ਲੱਭ ਸਕਿਆ। ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਪਰ ਕਿਸਮਤ ਸਾਡੇ ਨਾਲ ਨਹੀਂ ਹੈ। ਇਕ ਦੂਜੇ ਨਾਲ ਕੋਈ ਨਫ਼ਰਤ ਨਹੀਂ ਸਿਰਫ਼ ਪਿਆਰ ਹੈ।”












