August 10, 2026, 12:35 pm
----------- Advertisement -----------
HomeNewsEntertainment'Avatar 2' ਨੇ 3 ਦਿਨਾਂ 'ਚ ਕੀਤਾ 100 ਕਰੋੜ ਦਾ ਅੰਕੜਾ ਪਾਰ,...

‘Avatar 2’ ਨੇ 3 ਦਿਨਾਂ ‘ਚ ਕੀਤਾ 100 ਕਰੋੜ ਦਾ ਅੰਕੜਾ ਪਾਰ, ਹੁਣ ਤੱਕ ਕੀਤੀ ਇੰਨੀ ਕਮਾਈ

Published on

----------- Advertisement -----------

‘ਅਵਤਾਰ ਦਿ ਵੇ ਆਫ ਵਾਟਰ’ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਧੂਮ ਮਚਾ ਦਿੱਤੀ ਹੈ। ਫਿਲਮ ਨੇ ਸਿਰਫ 3 ਦਿਨਾਂ ‘ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਜੇਮਸ ਕੈਮਰਨ ਦੀ ਇਸ ਫਿਲਮ ਨੂੰ ਦੁਨੀਆ ਭਰ ਦੇ ਲੋਕ ਕਾਫੀ ਪਸੰਦ ਕਰ ਰਹੇ ਹਨ। ‘ਅਵਤਾਰ’ ਦੀ ਤਰ੍ਹਾਂ ‘ਅਵਤਾਰ 2’ ਵੀ ਕਮਾਈ ਦੇ ਮਾਮਲੇ ‘ਚ ਬਾਕਸ ਆਫਿਸ ‘ਤੇ ਧਮਾਲਾਂ ਪਾ ਰਹੀ ਹੈ। ਇਸ ਦਾ ਪਹਿਲਾ ਵੀਕੈਂਡ ਕਲੈਕਸ਼ਨ ਸਾਹਮਣੇ ਆ ਗਿਆ ਹੈ, ਤਾਂ ਦੇਖਦੇ ਹਾਂ ਕਿ ਤੀਜੇ ਦਿਨ ਫਿਲਮ ਨੇ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਹੈ। ਅਡਵਾਂਸ ਬੁਕਿੰਗ ਵਿੱਚ ਹੀ ਅਵਤਾਰ ਨੇ ਸਾਬਤ ਕਰ ਦਿੱਤਾ ਕਿ ਇਹ ਲੰਬੀ ਰੇਸ ਦਾ ਘੋੜਾ ਹੈ। ਇਸ ਤੋਂ ਬਾਅਦ ਫਿਲਮ ਨੇ ਪਹਿਲੇ ਦਿਨ 45 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚਣ ਦੀ ਦਿਸ਼ਾ ਵੱਲ ਇੱਕ ਕਦਮ ਅੱਗੇ ਵਧਾਇਆ। ਦੂਜੇ ਦਿਨ ਵੀ ਫਿਲਮ ਦਾ ਕਲੈਕਸ਼ਨ ਜ਼ਬਰਦਸਤ ਰਿਹਾ ਅਤੇ ਫਿਲਮ 87.50 ਕਰੋੜ ਦੇ ਕਰੀਬ ਪਹੁੰਚ ਗਈ।

ਫਿਲਮ ਨੇ ਤੀਜੇ ਦਿਨ ਜ਼ਬਰਦਸਤ ਉਛਾਲ ਦਿਖਾਇਆ ਅਤੇ ਲਗਭਗ 50 ਕਰੋੜ ਇਕੱਠੇ ਕੀਤੇ (ਅੰਕੜੇ ਸ਼ੁਰੂਆਤੀ ਹਨ ਅਤੇ ਬਦਲ ਸਕਦੇ ਹਨ)। ਇਸ ਨਾਲ ਫਿਲਮ ਦੀ ਕੁੱਲ ਕਮਾਈ 137.50 ਕਰੋੜ ਦੇ ਨੇੜੇ ਪਹੁੰਚ ਗਈ ਹੈ। ਇਸ ‘ਚੋਂ ਅੰਗਰੇਜ਼ੀ ‘ਚ 24 ਕਰੋੜ, ਹਿੰਦੀ ‘ਚ 14 ਕਰੋੜ, ਤੇਲਗੂ ‘ਚ 4 ਕਰੋੜ ਅਤੇ ਤਾਮਿਲ ‘ਚ ਤਿੰਨ ਕਰੋੜ ਅਤੇ ਮਲਿਆਲਮ ‘ਚ 45 ਲੱਖ ਰੁਪਏ ਦਾ ਸੰਗ੍ਰਹਿ ਸੀ। ਦੱਸ ਦੇਈਏ ਕਿ ਬਾਲੀਵੁੱਡ ‘ਚ ‘ਅਵਤਾਰ 2’ ਨੂੰ ਸਿਰਫ ‘ਦ੍ਰਿਸ਼ਮ 2’ ਹੀ ਮੁਕਾਬਲਾ ਦੇਣ ‘ਚ ਕਾਮਯਾਬ ਰਹੀ ਹੈ, ਇਸ ਨੂੰ ਰਿਲੀਜ਼ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਿਛਲੇ ਕੁਝ ਹਫਤਿਆਂ ਤੋਂ ਬਾਲੀਵੁੱਡ ਦੀ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋਈ ਹੈ। ਰੋਹਿਤ ਸ਼ੈੱਟੀ ਦੀ ਫਿਲਮ ‘ਸਰਕਸ’ ਆਉਣ ਵਾਲੇ ਹਫਤੇ ‘ਚ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਹੁਣ ਇਹ ‘ਅਵਤਾਰ 2’ ਦੇ ਸਾਹਮਣੇ ਟਿਕ ਸਕਦੀ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਦ੍ਰਿੜ੍ਹ ਰਹਾਂਗਾ’ ਨਵੀਂ ਜਾਰੀ ਵੀਡੀਓ ‘ਚ ਬੋਲੇ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ...

ਸਿਹਤ ਸੇਵਾ ਤਾਂ ਹੀ ਸਾਰਥਕ ਹੈ ਜਦੋਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਚੰਡੀਗੜ੍ਹ; 9 ਅਗਸਤ 2026:ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਪਰਖ ਨਹੀਂ ਲੈਂਦੀ,...

ਫਿਟਨੈਸ ਅਤੇ ਸਰੀਰਕ ਗਤੀਵਿਧੀਆਂ ਹਰੇਕ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਨੀਆਂ ਚਾਹੀਦੀਆਂ ਹਨ: ਮਾਲਵਿੰਦਰ ਸਿੰਘ ਕੰਗ

ਮੋਹਾਲੀ 9 ਅਗਸਤ:ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵੱਡੇ ਉਪਰਾਲੇ ਤਹਿਤ...

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

ਨਵੀਂ ਦਿੱਲੀ 9 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ...

 ਆਪ ਬੂਥ ਪੱਧਰੀ ਸੰਗਠਨ ਰਾਹੀਂ ਭਗਵੰਤ ਮਾਨ ਸਰਕਾਰ ਦੇ 4.5 ਸਾਲਾਂ ਦੇ ਕੰਮਾਂ ਨੂੰ ਘਰ-ਘਰ ਪਹੁੰਚਾਏਗੀ

ਚੰਡੀਗੜ੍ਹ 9 ਅਗਸਤ:ਆਮ ਆਦਮੀ ਪਾਰਟੀ (ਆਪ) ਨੇ ਸੂਬੇ ਭਰ ਵਿੱਚ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ...

ਸਰਕਾਰ 100 ਕਰੋੜ ਰੁਪਏ ਦੇ ਬਜਟ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੂਰੇ ਸੂਬੇ ਵਿੱਚ ਬੜੀ ਧੂਮਧਾਮ ਨਾਲ ਮਨਾ ਰਹੀ ਹੈ-ਭਗਵੰਤ...

*ਕਰਤਾਰਪੁਰ (ਜਲੰਧਰ); 9 ਅਗਸਤ*:ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼...

ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਭਾਜਪਾ ਦੇ ਬਿਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਹਨ: ਬਲਤੇਜ ਪੰਨੂ

ਚੰਡੀਗੜ੍ਹ 8 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ਨੀਵਾਰ...

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ); 8 ਅਗਸਤ 2026:ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਪੰਜਾਬ...

ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ’ਤੇ ਕੀਤਾ ਵਾਰ; ‘ਗੈਂਗਸਟਰਾਂ ’ਤੇ ਵਾਰ’ ਤਹਿਤ 58,000 ਤੋਂ ਵੱਧ ਅਪਰਾਧੀਆਂ ਖ਼ਿਲਾਫ਼ ਕਾਰਵਾਈ

ਮੋਹਾਲੀ (ਐੱਸ.ਏ.ਐੱਸ. ਨਗਰ); 08 ਅਗਸਤ 2026:ਪੰਜਾਬ ਪੁਲਿਸ ਦਾ ਪ੍ਰਮੁੱਖ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ’ਤੇ ਵਾਰ’...