ਪੰਜਾਬੀ ਕਲਾਕਾਰ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹਨ। ਅਦਾਕਾਰ ਬੱਬਲ ਰਾਏ ਜੋ ਕਿ ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ। ਹੁਣ ਉਹ ਜਲਦ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ। ਉਹ ਜਲਦ ਹੀ ਦਿੱਗਜ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨਾਲ ਆਪਣੇ ਬਾਲੀਵੁੱਡ ਦੇ ਸਫਰ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਇਹ ਗੱਲ ਕਨਫਰਮ ਹੋ ਚੁੱਕੀ ਹੈ ਕਿ ਬੱਬਲ ਰਾਏ ਬਾਲੀਵੁੱਡ ਦੀ ਅਗਲੀ ਵੱਡ ਫ਼ਿਲਮ ਨੂਰਾਨੀ ਚਿਹਰਾ ਦਾ ਹਿੱਸਾ ਹੋਣਗੇ। ਇਸ ਉਹ ਨਵਾਜ਼ੂਦੀਨ ਸਿੱਦੀਕੀ ਅਤੇ ਨੂਪੁਰ ਸੈਨਨ ਨਾਲ ਕੰਮ ਕਰਦੇ ਹੋਏ ਵਿਖਾਈ ਦੇਣਗੇ।
ਦੱਸ ਦਈਏ ਕਿ ਇਸ ਫ਼ਿਲਮ ਰਾਹੀਂ ਬੱਬਲ ਰਾਏ ਦਾ ਇਹ ਪਹਿਲਾ ਬਾਲੀਵੁੱਡ ਡੈਬਿਊ ਹੋਵੇਗਾ। ਬੱਬਲ ਰਾਏ ਨੇ ਖੁਦ ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਨਵਾਜ਼ੂਦੀਨ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬੱਬਲ ਰਾਏ ਨੇ ਲਿਖਿਆ ਹੈ, “ਦਿ ਮੈਨ ਹਿਮਸੈਲਫ@nawazuddin._siddiqui 😇🙏 #nooranichehra” ‘ਨੂਰਾਨੀ ਚਿਹਰਾ ‘ ‘ਫ਼ਿਲਮ ਫਿਲਹਾਲ ਪ੍ਰੀ-ਪ੍ਰੋਡਕਸ਼ਨ ਪੜਾਅ ‘ਤੇ ਹੈ।

ਤਾਜ਼ਾ ਖਬਰਾਂ ਮੁਤਾਬਕ, ਅਦਾਕਾਰ ਬੱਬਲ ਰਾਏ ਨੇ ਹਾਲ ਹੀ ਵਿੱਚ ਨਵਾਜ਼ੂਦੀਨ ਸਿੱਦੀਕੀ ਅਤੇਸ਼ ਨੂਪੁਰ ਸੈਨਨ ਨੂੰ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਸੂਤਰਾਂ ਮੁਤਾਬਕ ਬੱਬਲ ਰਾਏ ਕਾਲਾ ਸ਼ਾਹ ਕਾਲਾ ਤੋਂ ਜੌਰਡਨ ਸੰਧੂ ਦਾ ਕਿਰਦਾਰ ਨਿਭਾਉਣਗੇ। ਇਸ ਫ਼ਿਲਮ ਦਾ ਨਿਰਮਾਣ ਪਨੋਰਮਾ ਸਟੂਡੀਓਜ਼, ਵਾਈਲਡ ਰਿਵਰ ਪਿਕਚਰਜ਼ ਅਤੇ ਪਲਪ ਫਿਕਸ਼ਨ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ।









