ਸਾਊਥ ਫਿਲਮ RRR ਇਸ ਸਮੇਂ ਸੁਰਖੀਆਂ ‘ਚ ਹੈ। ਐਸ ਐਸ ਰਾਜਾਮੌਲੀ ਦੀਆਂ ਫਿਲਮਾਂ ਇੱਕ ਤੋਂ ਬਾਅਦ ਇੱਕ ਖ਼ਿਤਾਬ ਕਮਾ ਰਹੀਆਂ ਹਨ। ਰਾਜਾਮੌਲੀ ਦੀ ਫਿਲਮ ਨੇ ਵਿਦੇਸ਼ਾਂ ‘ਚ ਵੀ ਆਪਣਾ ਝੰਡਾ ਗੱਡ ਦਿੱਤਾ ਹੈ। ਫਿਲਮ ਆਰਆਰਆਰ ਦੇ ਗੀਤ ਨਾਟੂ-ਨਾਟੂ ਨੇ ਦੇਸ਼ ਦਾ ਮਾਣ ਵਧਾਇਆ ਹੈ। ਹਾਲ ਹੀ ‘ਚ ਇਸ ਗੀਤ ਨੂੰ ਆਸਕਰ ਐਵਾਰਡ ਮਿਲਿਆ ਹੈ, ਜਿਸ ਤੋਂ ਬਾਅਦ ਹਰ ਕੋਈ ‘ਨਟੂ-ਨਾਟੂ’ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਭਾਰਤੀ ਸਿੰਘ ਦੇ ਬੇਟੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸਨੇ ਸਭਦਾ ਦਿਲ ਜਿੱਤ ਲਿਆ ਹੈ।ਇਸੇ ਵੀਡੀਓ ‘ਚ ਭਾਰਤੀ ਸਿੰਘ ਦੇ ਬੇਟੇ ਲਕਸ਼ ਲਬਾਚੀਆ ਨੇ ਕੁਝ ਅਜਿਹਾ ਕੀਤਾ , ਜਿਸ ਨੂੰ ਦੇਖ ਤੁਹਾਡਾ ਹਾਸਾ ਬੰਦ ਨਹੀਂ ਹੋਵੇਗਾ।
ਕਾਮੇਡੀ ਕੁਈਨ ਭਾਰਤੀ ਸਿੰਘ ਸੋਸ਼ਲ਼ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਭਾਰਤੀ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਤੇ ਵੀਡੀਓ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਭਾਰਤੀ ਸਿੰਘ ਨੇ ਆਪਣੇ ਬੇਟੇ ਲਕਸ਼ ਜਿਸ ਨੂੰ ਉਹ ਪਿਆਰ ਨਾਲ ਗੋਲਾ ਕਹਿੰਦੀ ਹੈ, ਉਸਦਾ ਇਕ ਵੀਡੀਓ ਸ਼ੇਅਰ ਕੀਤਾ ਹੈ।ਇਸ ਵੀਡੀਓ ‘ਚ ਲਕਸ਼ ਸਾਊਥ ਦੇ ਸੁਪਰਸਟਾਰ ਰਾਮ ਚਰਨ ਦੀ ਫਿਲਮ ਆਰਆਰਆਰ ਦੇ ਗਾਣੇ ਨਾਟੂ ਨਾਟੂ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਿਹਾ ਹੈ।ਭਾਰਤੀ ਸਿੰਘ ਦੇ ਬੇਟੇ ਦਾ ਇਹ ਵੀਡੀਓ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਛਾਅ ਗਿਆ ਹੈ।












