September 14, 2026, 12:23 am
----------- Advertisement -----------
HomeNewsEntertainmentਵਰੁਣ ਧਵਨ ਦੀ 'ਭੇਡੀਆ' ਦੀ ਕਮਾਈ 'ਚ ਲਗਾਤਾਰ ਗਿਰਾਵਟ, 8ਵੇਂ ਦਿਨ ਕੀਤਾ...

ਵਰੁਣ ਧਵਨ ਦੀ ‘ਭੇਡੀਆ’ ਦੀ ਕਮਾਈ ‘ਚ ਲਗਾਤਾਰ ਗਿਰਾਵਟ, 8ਵੇਂ ਦਿਨ ਕੀਤਾ ਇੰਨਾ ਕਲੈਕਸ਼ਨ

Published on

----------- Advertisement -----------

ਵਰੁਣ ਧਵਨ ਸਟਾਰਰ ਹਾਰਰ ਕਾਮੇਡੀ ਫਿਲਮ ‘ਭੇਡੀਆ’ ਰਿਲੀਜ਼ ਹੋ ਚੁੱਕੀ ਹੈ। ਅਜੇ ਦੇਵਗਨ ਦੀ ‘ਦ੍ਰਿਸ਼ਮ 2’ ਬਾਕਸ ਆਫਿਸ ‘ਤੇ ਅੱਗੇ ਨਹੀਂ ਖੜ੍ਹ ਸਕੀ ਹੈ ਅਤੇ ਇਸ ਕਾਰਨ ਫਿਲਮ ਦਾ ਕਲੈਕਸ਼ਨ ਵੀ ਉਮੀਦ ਮੁਤਾਬਕ ਨਹੀਂ ਮਿਲ ਰਿਹਾ ਹੈ। 25 ਨਵੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਵੀਕੈਂਡ ‘ਤੇ ਚੰਗੀ ਕਮਾਈ ਕੀਤੀ ਸੀ ਪਰ ਸੋਮਵਾਰ ਯਾਨੀ ਚੌਥੇ ਦਿਨ ਤੋਂ ਫਿਲਮ ਕਮਾਈ ਦੇ ਮਾਮਲੇ ‘ਚ ਪਛੜ ਰਹੀ ਹੈ। ਆਓ ਜਾਣਦੇ ਹਾਂ ‘ਭੇਡੀਆ’ ਦਾ ਅੱਠਵੇਂ ਦਿਨ ਕਿੰਨਾ ਕਲੈਕਸ਼ਨ ਹੋਇਆ ਹੈ। ‘ਭੇਡੀਆ’ ਨੂੰ ਬਾਕਸ ਆਫਿਸ ‘ਤੇ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲ ਰਿਹਾ ਹੈ ਅਤੇ ਫਿਲਮ ਦੇ ਕਲੈਕਸ਼ਨ ‘ਚ ਲਗਾਤਾਰ ਗਿਰਾਵਟ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ‘ਭੇਡੀਆ’ ਨੇ ਪਹਿਲੇ ਦਿਨ 7.47 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਜਦਕਿ ਫਿਲਮ ਨੇ ਰਿਲੀਜ਼ ਦੇ ਦੂਜੇ ਦਿਨ 9.57 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਭੇਡੀਆ’ ਨੇ ਤੀਜੇ ਦਿਨ ਐਤਵਾਰ ਨੂੰ 11.5 ਕਰੋੜ ਦੀ ਕਮਾਈ ਕੀਤੀ ਹੈ।

ਫਿਲਮ ਨੇ ਚੌਥੇ ਦਿਨ 3.85 ਕਰੋੜ ਦੀ ਕਮਾਈ ਕੀਤੀ ਜਦਕਿ ‘ਭੇਡੀਆ’ ਨੇ ਪੰਜਵੇਂ ਦਿਨ 3.45 ਕਰੋੜ ਦੀ ਕਮਾਈ ਕੀਤੀ। ਛੇਵੇਂ ਦਿਨ ਯਾਨੀ ਬੁੱਧਵਾਰ ਨੂੰ ‘ਭੇਡੀਆ’ ਨੇ 3.20 ਕਰੋੜ ਦਾ ਕਾਰੋਬਾਰ ਕੀਤਾ ਸੀ। ਦੂਜੇ ਪਾਸੇ ਫਿਲਮ ਨੇ ਸੱਤਵੇਂ ਦਿਨ 3 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਹੁਣ ਅੱਠਵੇਂ ਦਿਨ ਦੀ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਦੱਸ ਦੇਈਏ ਕਿ ‘ਭੇਡੀਆ’ ਨੇ ਰਿਲੀਜ਼ ਦੇ ਅੱਠਵੇਂ ਦਿਨ ਸ਼ੁੱਕਰਵਾਰ ਨੂੰ ਸਿਰਫ 2 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੁਣ ਫਿਲਮ ਦੀ ਕੁੱਲ ਕਮਾਈ 44.05 ਕਰੋੜ ਰੁਪਏ ਹੋ ਗਈ ਹੈ। ਦੱਸ ਦੇਈਏ ਕਿ ‘ਭੇਡੀਆ’ 60 ਕਰੋੜ ਰੁਪਏ ਦੇ ਬਜਟ ‘ਚ ਬਣੀ ਹੈ। ਜੇਕਰ ਹੁਣ ਤੱਕ ਦੀ ਕਮਾਈ ਦੇ ਗ੍ਰਾਫ ‘ਤੇ ਨਜ਼ਰ ਮਾਰੀਏ ਤਾਂ ਫਿਲਮ ਅੱਠ ਦਿਨਾਂ ‘ਚ 50 ਕਰੋੜ ਦੀ ਕਮਾਈ ਵੀ ਨਹੀਂ ਕਰ ਸਕੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...