ਮੁਨੱਵਰ ਫਾਰੂਕੀ ਨੇ ਐਤਵਾਰ ਰਾਤ ਬਿੱਗ ਬੌਸ 17 ਦਾ ਖਿਤਾਬ ਜਿੱਤ ਲਿਆ ਹੈ। ਮੁਨੱਵਰ ਇਸ ਸਮੇਂ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ‘ਚ ਉਹ ਆਪਣੇ ਬੇਟੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ।
ਬਿੱਗ ਬੌਸ 17 ਦੀ ਸ਼ੁਰੂਆਤ ਪਿਛਲੇ ਸਾਲ 16 ਅਕਤੂਬਰ ਤੋਂ ਹੋਈ ਸੀ। ਇਸ ਮਸ਼ਹੂਰ ਰਿਐਲਿਟੀ ਸ਼ੋਅ ਵਿੱਚ ਪ੍ਰਤੀਯੋਗੀਆਂ ਨੂੰ ਘਰ ਦੇ ਅੰਦਰ ਹੀ ਰਹਿਣਾ ਪੈਂਦਾ ਹੈ। ਇਸ ਲਈ ਬਿੱਗ ਬੌਸ ਦਾ 105 ਦਿਨਾਂ ਦਾ ਸਫਰ ਖਤਮ ਕਰਨ ਅਤੇ ਸ਼ੋਅ ਦੇ ਫਿਨਾਲੇ ਤੋਂ ਬਾਅਦ ਮੁਨੱਵਰ ਆਪਣੇ ਬੇਟੇ ਨੂੰ ਮਿਲੇ।
ਮੁਨੱਵਰ ਨੇ ਜਿੱਤ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ। ਫੋਟੋ ‘ਚ ਉਹ ਸਲਮਾਨ ਖਾਨ ਨਾਲ ਟਰਾਫੀ ਫੜੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਲਿਖਿਆ- ਲੋਕੋ, ਤੁਹਾਡੇ ਪਿਆਰ ਅਤੇ ਸਮਰਥਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਆਖਿਰਕਾਰ ਟਰਾਫੀ ਡੋਂਗਰੀ ਪਹੁੰਚ ਹੀ ਗਈ। ਪ੍ਰਸ਼ੰਸਕਾਂ ਨੇ ਡੋਂਗਰੀ ਦੀਆਂ ਸੜਕਾਂ ‘ਤੇ ‘ਮੁੰਨਾ ਮੁੰਨਾ’ ਕਹਿ ਮੁਨੱਵਰ ਦੀ ਜਿੱਤ ਦਾ ਜਸ਼ਨ ਮਨਾਇਆ।
----------- Advertisement -----------
105 ਦਿਨਾਂ ਬਾਅਦ ਪੁੱਤਰ ਨੂੰ ਮਿਲੇ ਮੁਨੱਵਰ ਫਾਰੂਕੀ; ਕੇਕ ਕੱਟ ਕੇ ਮਨਾਇਆ ਜਿੱਤ ਦਾ ਜਸ਼ਨ
Published on
----------- Advertisement -----------
----------- Advertisement -----------












