ਬਿਪਾਸ਼ਾ ਬਸੂ ਹਾਲ ਹੀ ‘ਚ ਪਰਿਵਾਰ ਨਾਲ ਗੋਆ ਛੁੱਟੀਆਂ ਮਨਾਉਣ ਗਈ ਸੀ। ਬਿਪਾਸ਼ਾ ਨੇ ਆਪਣੀ ਛੁੱਟੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਪਤੀ ਅਭਿਨੇਤਾ ਕਰਨ ਸਿੰਘ ਗਰੋਵਰ ਅਤੇ ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਦੇਵੀ ਨਾਲ ਗੋਆ ਵਿੱਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

ਵੀਡੀਓ ‘ਚ ਬਿਪਾਸ਼ਾ ਅਤੇ ਕਰਨ ਆਪਣੇ ਬੱਚੇ ਨਾਲ ਸਮਾਂ ਬਿਤਾ ਰਹੇ ਹਨ। ਵੀਡੀਓ ਦੀ ਸ਼ੁਰੂਆਤ ‘ਚ ਕਰਨ ਅਤੇ ਬਿਪਾਸ਼ਾ ਨੂੰ ਹੋਟਲ ‘ਚ ਜਾਂਦੇ ਦੇਖਿਆ ਗਿਆ। ਫਿਰ ਦੋਵਾਂ ਨੇ ਆਪਣਾ ਕਮਰਾ ਦਿਖਾਇਆ, ਜਿਸ ਵਿਚ ਇਕ ਪ੍ਰਾਈਵੇਟ ਪੂਲ ਵੀ ਸੀ। ਇਸ ਤੋਂ ਬਾਅਦ ਦੋਵੇਂ ਛੁੱਟੀਆਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਬਸ ਅਸੀਂ ਤਿੰਨ ਅਤੇ ਸਾਡਾ ਅਡਵੈਂਚਰ। ਇਸ ਮਾਨਸੂਨ ‘ਚ ਗੋਆ ਬਹੁਤ ਖੂਬਸੂਰਤ ਸੀ।’












