ਬੌਬੀ ਦਿਓਲ ਹਾਲ ਹੀ ‘ਚ ਆਪਣੀ ਪਤਨੀ ਤਾਨਿਆ ਦਿਓਲ ਨਾਲ ਡਿਨਰ ਡੇਟ ‘ਤੇ ਗਏ ਸਨ। ਬੀਤੀ ਰਾਤ ਦੋਵਾਂ ਨੂੰ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ, ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਐਕਟਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦਈਏ ਕਿ ਬੌਬੀ ਕਟੀ ਫਟੀ ਬੈਗੀ ਜੀਨਸ ਅਤੇ ਵੇਸਟ ਪਹਿਨ ਕੇ ਡਿਨਰ ਡੇਟ ‘ਤੇ ਪਹੁੰਚੇ।ਉਨਾਂ ਦੀ ਜੀਨਸ ਪਿਛਲੇ ਪਾਸੇ ਤੋਂ ਵੀ ਫਟੀ ਹੋਈ ਸੀ। ਉਨ੍ਹਾਂ ਨੇ ਇਸ ਲੁੱਕ ਨੂੰ ਸਫੈਦ ਬੂਟਾ ਨਾਲ ਪੂਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਤਾਨਿਆ ਕੈਜ਼ੂਅਲ ਲੁੱਕ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਦੋਵਾਂ ਨੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਪਰ, ਬੌਬੀ ਦਾ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚੰਗਾ ਨਹੀਂ ਲੱਗਿਆ। ਦਰਅਸਲ, ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਕਪੜੇ ਇਸ ਤਰ੍ਹਾਂ ਪਹਿਨੋ ਕਿ ਰੈਸਟੋਰੈਂਟ ਵਾਲਾ ਸਿੱਧਾ ਉਨ੍ਹਾਂ ਨੂੰ ਡਿਸ਼ਵਾਸ਼ਿੰਗ ਏਰੀਏ ‘ਚ ਲੈ ਜਾਵੇ।’ ਦੂਜੇ ਨੇ ਲਿਖਿਆ ‘ਚੂਹੇ ਨੇ ਸਰ ਦੇ ਕੱਪੜੇ ਕੁਤਰ ਦਿੱਤੇ ਹਨ’।
----------- Advertisement -----------
ਪਤਨੀ ਤਾਨਿਆ ਨਾਲ ਡਿਨਰ ਡੇਟ ‘ਤੇ ਗਏ ਬੌਬੀ ਦਿਓਲ, Outfit ਨੂੰ ਲੈ ਕੇ ਹੋਏ ਬੁਰੀ ਤਰ੍ਹਾਂ ਟ੍ਰੋਲ
Published on
----------- Advertisement -----------
----------- Advertisement -----------












