ਬੌਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਪਰਿਵਾਰ ਨਾਲ ਜੁੜੀ ਖਬਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ ਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਦੀ ਮਤਰੇਈ ਭੈਣ ਈਸ਼ਾ ਦਿਓਲ ਦੀ ਵਿਆਹੁਤਾ ਜ਼ਿੰਦਗੀ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਰੈਡਿਟ ‘ਤੇ ਇਕ ਪੋਸਟ ਨੇ ਖਲਬਲੀ ਮਚਾ ਦਿੱਤੀ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਈਸ਼ਾ ਦਿਓਲ ਅਤੇ ਉਨ੍ਹਾਂ ਦੇ ਪਤੀ ਭਰਤ ਤਖਤਾਨੀ ਵਿਚਾਲੇ ਦੂਰੀ ਵਧ ਗਈ ਹੈ ਅਤੇ ਦੋਵੇਂ ਵੱਖ ਹੋ ਸਕਦੇ ਹਨ। ਪਰ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਸ ਖਬਰ ‘ਤੇ ਪਰਿਵਾਰ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਸਾਲ 2012 ‘ਚ ਈਸ਼ਾ ਦਿਓਲ ਨੇ ਬਿਜ਼ਨੈੱਸਮੈਨ ਭਰਤ ਤਖਤਾਨੀ ਨਾਲ ਬਹੁਤ ਧੂਮ-ਧਾਮ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਦੋ ਬੱਚੇ ਵੀ ਹਨ। ਪਰ ਵਿਆਹ ਦੇ 12 ਸਾਲ ਬਾਅਦ ਭਰਤ ‘ਤੇ ਕੁਝ ਅਜਿਹੇ ਇਲਜ਼ਾਮ ਲੱਗੇ ਹਨ, ਜਿਸ ਕਾਰਨ ਈਸ਼ਾ ਅਤੇ ਉਨ੍ਹਾਂ ਵਿਚਾਲੇ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।
Reddit ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਉਹ ਵੱਖ ਹੋ ਸਕਦੇ ਹਨ। Reddit ‘ਤੇ ਇਕ ਪੋਸਟ ਨੇ ਦਾਅਵਾ ਕੀਤਾ ਹੈ ਕਿ ਅਜੇ ਕੁਝ ਵੀ ਪੁਸ਼ਟੀ ਨਹੀਂ ਹੋਈ ਹੈ ਪਰ ਈਸ਼ਾ ਦਿਓਲ ਅਤੇ ਉਸ ਦੇ ਪਤੀ ਵੱਖ ਹੋ ਰਹੇ ਹਨ। ਉਸ ਦਾ ਬੈਂਗਲੁਰੂ ਦੀ ਇਕ ਲੜਕੀ ਨਾਲ ਅਫੇਅਰ ਚੱਲ ਰਿਹਾ ਹੈ। ਇਸ ਪੋਸਟ ‘ਚ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਬਿਜ਼ਨੈੱਸਮੈਨ ਨੂੰ ਗਰਲਫ੍ਰੈਂਡ ਨਾਲ ਨਿਊ ਈਅਰ ਪਾਰਟੀ ‘ਚ ਆਪਣੀਆਂ ਅੱਖਾਂ ਨਾਲ ਦੇਖਿਆ ਸੀ।
ਈਸ਼ਾ ਦਿਓਲ ਅਤੇ ਭਰਤ ਤਖਤਾਨੀ ਨੂੰ ਲੈ ਕੇ ਇੰਟਰਨੈੱਟ ‘ਤੇ ਹਰ ਤਰ੍ਹਾਂ ਦੀਆਂ ਗੱਲਾਂ ਫਿਰ ਤੋਂ ਹੋਣ ਲੱਗੀਆਂ ਹਨ। ਕਈਆਂ ਨੇ ਇਨ੍ਹਾਂ ਗੱਲਾਂ ਨੂੰ ਬਕਵਾਸ ਦੱਸਿਆ ਜਦੋਂਕਿ ਕਈਆਂ ਨੂੰ ਲੱਗਦਾ ਹੈ ਕਿ ਕਾਰੋਬਾਰੀ ਨੇ ਹੇਮਾ ਦੀ ਬੇਟੀ ਨਾਲ ਧੋਖਾ ਕੀਤਾ ਹੈ। ਹਾਲਾਂਕਿ ਅਜੇ ਤੱਕ ਪਰਿਵਾਰ ਅਤੇ ਈਸ਼ਾ ਨੇ ਇਨ੍ਹਾਂ ਖਬਰਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਜਿਹੇ ‘ਚ ਜ਼ੀ ਨਿਊਜ਼ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕਰਦਾ ਹੈ।












