ਦਿੱਗਜ ਅਦਾਕਾਰ ਅਤੇ ਫਿਲਮ ਨਿਰਮਾਤਾ ਜੂਨੀਅਰ ਮਹਿਮੂਦ ਪੇਟ ਦੇ ਕੈਂਸਰ ਨਾਲ ਜੂਝ ਰਹੇ ਹਨ। ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਹਾਲ ਹੀ ‘ਚ ਮਸ਼ਹੂਰ ਕਾਮੇਡੀਅਨ ਜੌਨੀ ਲੀਵਰ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ 67 ਸਾਲਾ ਜੂਨੀਅਰ ਮਹਿਮੂਦ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ।
ਇਸ ਮੁਲਾਕਾਤ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ਜਿਸ ‘ਚ ਜੂਨੀਅਰ ਮਹਿਮੂਦ ਕੈਮਰੇ ਵੱਲ ਦੇਖ ਕੇ Thumbs up ਦਾ ਇਸ਼ਾਰਾ ਕਰ ਰਹੇ ਰਹੇ ਹਨ। ਦੱਸ ਦਈਏ ਕਿ ਜੂਨੀਅਰ ਮਹਿਮੂਦ ਦਾ ਅਸਲੀ ਨਾਂ ਨਈਮ ਸਈਦ ਹੈ। ਜੂਨੀਅਰ ਮਹਿਮੂਦ ਨਾਮ ਉਨ੍ਹਾਂ ਨੂੰ ਮਸ਼ਹੂਰ ਕਾਮੇਡੀਅਨ ਮਹਿਮੂਦ ਅਲੀ ਨੇ ਖੁਦ ਦਿੱਤਾ ਸੀ। ਜੂਨੀਅਰ ਮਹਿਮੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ। ਉਹ ਬ੍ਰਹਮਚਾਰੀ, ਮੇਰਾ ਨਾਮ ਜੋਕਰ, ਦੋ ਔਰ ਦੋ ਪਾਂਚ ਅਤੇ ਪਰਵਰਿਸ਼ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਤੇਨਾਲੀ ਰਾਮਾ’ ਅਤੇ ‘ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ’ ਵਰਗੇ ਸੀਰੀਅਲਾਂ ‘ਚ ਵੀ ਕੰਮ ਕਰ ਚੁੱਕੇ ਹਨ।
----------- Advertisement -----------
ਪੇਟ ਦੇ ਕੈਂਸਰ ਤੋਂ ਪੀੜਤ ਜੂਨੀਅਰ ਮਹਿਮੂਦ ਦੀ ਹਾਲਤ ਨਾਜ਼ੁਕ: ਕਾਮੇਡੀਅਨ ਜੌਨੀ ਲੀਵਰ ਨੇ ਘਰ ਜਾ ਕੇ ਜਾਣਿਆ ਹਾਲ-ਚਾਲ, ਵੀਡੀਓ ਵਾਇਰਲ
Published on
----------- Advertisement -----------
----------- Advertisement -----------












